ਨੇਪਾਲ 'ਚ ਵਾਪਰਿਆ ਸੜਕ ਹਾਦਸਾ, 6 ਭਾਰਤੀ ਸ਼ਰਧਾਲੂਆਂ ਸਮੇਤ 7 ਦੀ ਮੌਤ

Thursday, Aug 24, 2023 - 01:32 PM (IST)

ਨੇਪਾਲ 'ਚ ਵਾਪਰਿਆ ਸੜਕ ਹਾਦਸਾ, 6 ਭਾਰਤੀ ਸ਼ਰਧਾਲੂਆਂ ਸਮੇਤ 7 ਦੀ ਮੌਤ

ਕਾਠਮੰਡੂ (ਏਐਨਆਈ): ਨੇਪਾਲ ਦੇ ਦੱਖਣੀ ਮੈਦਾਨੀ ਖੇਤਰ ਦੇ ਬਾਰਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 6 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਵੀਰਵਾਰ ਤੜਕੇ ਵਾਪਰਿਆ ਅਤੇ ਇਸ ਵਿਚ 19 ਲੋਕ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਬੱਸ ਕਾਠਮੰਡੂ ਤੋਂ ਜਨਕਪੁਰ ਜਾ ਰਹੀ ਸੀ ਅਤੇ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਬਾਰਾ ਦੇ ਚੂਰੀਆਮਈ ਨੇੜੇ ਇਹ ਹਾਦਸਾ ਵਾਪਰ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਰਵੇਖਣ 'ਚ ਖੁਲਾਸਾ, ਆਸਟ੍ਰੇਲੀਆ 'ਚ 17 ਲੱਖ ਤੋਂ ਵੱਧ ਲੋਕ ਜਿਨਸੀ ਸ਼ੋਸ਼ਣ ਦੇ ਸ਼ਿਕਾਰ

ਡਿਪਟੀ ਸੁਪਰਡੈਂਟ ਪ੍ਰਦੀਪ ਬਹਾਦੁਰ ਛੇਤਰੀ ਨੇ ਏਐਨਆਈ ਨੂੰ ਦੱਸਿਆ ਕਿ "ਬੱਸ ਸਵੇਰੇ ਕਰੀਬ 2 ਵਜੇ ਈਸਟ-ਵੈਸਟ ਹਾਈਵੇਅ ਦੇ ਨਾਲ ਸਿਮਰਾ ਸਬ-ਮੈਟਰੋਪੋਲੀਟਨ ਸਿਟੀ-22 ਵਿਖੇ ਚੂਰੀਆਮਈ ਮੰਦਿਰ ਦੇ ਦੱਖਣ ਵਿੱਚ ਇੱਕ ਨਦੀ ਕਿਨਾਰੇ 'ਤੇ ਪਲਟ ਗਈ ਅਤੇ ਸੜਕ ਤੋਂ ਲਗਭਗ 50 ਮੀਟਰ ਹੇਠਾਂ ਡਿੱਗ ਗਈ। ਪੁਲਸ ਨੇ ਮ੍ਰਿਤਕ ਭਾਰਤੀ ਨਾਗਰਿਕਾਂ ਦੀ ਪਛਾਣ ਭਾਰਤ ਦੇ ਰਾਜਸਥਾਨ ਰਾਜ ਤੋਂ ਕਰ ਲਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਨੇਪਾਲੀ ਨਾਗਰਿਕ ਦੀ ਵੀ ਮੌਤ ਹੋ ਗਈ। ਬੱਸ ਵਿੱਚ ਦੋ ਡਰਾਈਵਰਾਂ ਅਤੇ ਇੱਕ ਸਹਾਇਕ ਸਮੇਤ ਕੁੱਲ 27 ਲੋਕ ਸਵਾਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News