ਅਫਗਾਨਿਸਤਾਨ ਦੀਆਂ ਜੇਲਾਂ ਤੱਕ ਪਹੁੰਚਿਆ ਕੋਰੋਨਾ, 6 ਕੈਦੀ ਇਨਫੈਕਟਿਡ

Sunday, May 10, 2020 - 08:59 PM (IST)

ਅਫਗਾਨਿਸਤਾਨ ਦੀਆਂ ਜੇਲਾਂ ਤੱਕ ਪਹੁੰਚਿਆ ਕੋਰੋਨਾ, 6 ਕੈਦੀ ਇਨਫੈਕਟਿਡ

ਕਾਬੁਲ- ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੀਆਂ ਜੇਲਾਂ ਵਿਚ ਬੰਦ 6 ਕੈਦੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਹਏ ਹਨ ਜਦਕਿ 12 ਹੋਰ ਵਿਚ ਇਨਫੈਕਸ਼ਨ ਹੋਣ ਦੇ ਸ਼ੱਕ ਤੋਂ ਬਾਅਦ ਉਹਨਾਂ ਨੂੰ ਵੱਖਰਾ ਰੱਖਿਆ ਗਿਆ ਹੈ। ਸੂਬਾਈ ਗਵਰਨਰ ਸ਼ਾਹ ਮਹਿਮੂਦ ਮਿਖੇਲ ਦੇ ਬੁਲਾਰੇ ਅਤਾਹਉੱਲਾ ਖੋਗਯਾਨੀ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। 

ਉਹਨਾਂ ਕਿਹਾ ਕਿ 6 ਕੈਦੀਆਂ ਵਿਚ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 12 ਹੋਰ ਹੋਰ ਦੇ ਇਨਫੈਕਟਿਡ ਹੋਣ ਦਾ ਸ਼ੱਕ ਹੈ। ਇਸ ਵਿਚਾਲੇ ਨੰਗਰਹਾਰ ਸੁਧਾਰਾਤਮਕ ਪ੍ਰਣਾਲੀ ਦੇ ਸੂਤਰਾਂ ਨੇ ਦੱਸਿਆ ਕਿ 10 ਤੋਂ 20 ਕੈਦੀਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਸੂਬਾਈ ਸਿਹਤ ਵਿਭਾਗ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿਚ ਹੁਣ ਤੱਕ 162 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਜਿਹਨਾਂ ਵਿਚੋਂ 12 ਦੀ ਮੌਤ ਹੋਈ ਹੈ। ਅਫਗਾਨਿਸਤਾਨ ਦੀਆਂ ਜੇਲਾਂ ਵਿਚ ਫੈਲੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੋਕਣ ਦੇ ਲਈ 10,000 ਕੈਦੀਆਂ ਨੂੰ ਮੁਆਫ ਕਰਨ ਦੇ ਲਈ ਦੂਜੀਆਂ ਜੇਲਾਂ ਵਿਚ ਟ੍ਰਾਂਸਫਰ ਕੀਤਾ ਗਿਆ ਹੈ। 

ਪਿਛਲੇ ਮਹੀਨੇ ਰਾਸ਼ਟਰਪਤੀ ਨੇ ਇਕ ਹੁਕਮ 'ਤੇ ਦਸਤਖਤ ਕੀਤੇ ਤਾਂ ਕਿ 12,000 ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਜਾ ਸਕੇ। ਦੇਸ਼ ਵਿਚ ਹੁਣ ਤੱਕ ਕੋਰੋਨਾ ਕਾਰਣ 4,400 ਲੋਕ ਇਨਫੈਕਟਿਡ ਹੋਏ ਹਨ, ਜਿਹਨਾਂ ਵਿਚੋਂ 120 ਲੋਕਾਂ ਦੀ ਮੌਤ ਹੋਈ ਹੈ ਜਦਕਿ 600 ਦੇ ਤਕਰੀਬਨ ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। 


author

Baljit Singh

Content Editor

Related News