ਪੁਤਿਨ ’ਤੇ 59 ਫੀਸਦੀ ਰੂਸੀ ਨਾਗਰਿਕ ਕਰਦੇ ਹਨ ਭਰੋਸਾ

Saturday, Jun 27, 2020 - 02:17 AM (IST)

ਪੁਤਿਨ ’ਤੇ 59 ਫੀਸਦੀ ਰੂਸੀ ਨਾਗਰਿਕ ਕਰਦੇ ਹਨ ਭਰੋਸਾ

ਮਾਸਕੋ, (ਅਨਸ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਅਗਵਾਈ ਦੇ ਪ੍ਰਤੀ ਰੂਸੀ ਨਾਗਰਿਕਾਂ ਦਾ ਭਰੋਸਾ ਇਕ ਮਹੀਨੇ ’ਚ 2 ਫੀਸਦੀ ਵਧਕੇ 59 ਫੀਸਦੀ ਹੋ ਗਿਆ ਹੈ। ਰੂਸ ਦੇ ਪਬਲਿਕ ਓਪੀਨੀਅਨ ਫਾਊਂਡੇਸ਼ਨ (ਐੱਫ.ਓ.ਐੱਮ.) ਵਲੋਂ ਕੀਤੇ ਗਏ ਸਰਵੇਖਣ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। 

ਇਹ ਸਰਵੇਖਣ 19 ਤੋਂ 21 ਜੂਨ ਦਰਮਿਆਨ ਕਰਵਾਇਆ ਗਿਆ ਜਿਸ ਵਿਚ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ 4000 ਲੋਕਾਂ ਨੇ ਹਿੱਸਾ ਲਿਆ। ਸਰਵੇ ਮੁਤਾਬਕ 31 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਹੈ ਅਤੇ ਹੋਰ 10 ਫੀਸਦੀ ਨੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ। ਰਾਸ਼ਟਰਪਤੀ ਦੇ ਰੂਪ ’ਚ ਪੁਤਿਨ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦੇ ਹੋਏ 62 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਜਦਕਿ 26 ਫੀਸਦੀ ਨੇ ਇਸਦੇ ਠੀਕ ਉਲਟ ਜਵਾਬ ਦਿੱਤਾ। ਇਸ ਤੋਂ ਇਲਾਵਾ 12 ਫੀਸਦੀ ਨੇ ਜਵਾਬ ਦੇਣ ਤੋਂ ਪਰਹੇਜ਼ ਕੀਤਾ। ਪਿਛਲੇ ਮਹੀਨੇ ਰੂਸੀ ਰਾਸ਼ਟਰਪਤੀ ਪ੍ਰਤੀ ਜਨਤਕ ਵਿਸ਼ਵਾਸ ਦਾ ਪੱਧਰ 57 ਫੀਸਦੀ ਸੀ ਜਦਕਿ ਅਵਿਸ਼ਵਾਸ ਦਾ ਪੱਧਰ 30 ਫੀਸਦੀ ਸੀ। ਪੁਤਿਨ ਦੇ ਕੰਮ ਲਈ ਸਹਿਮਤੀ ਦਾ ਪੱਧਰ 60 ਫੀਸਦੀ ਸੀ ਅਤੇ ਨਾਮਨਜ਼ੂਰੀ ਦਾ ਪੱਧਰ 24 ਫੀਸਦੀ ਸੀ।


author

Baljit Singh

Content Editor

Related News