ਯੁੱਧ-ਗ੍ਰਸਤ ਸਥਿਤੀ ਦੇ ਬਾਵਜੂਦ 5000 ਅਫਗਾਨ ਨੌਜਵਾਨ ਮਿਲਟਰੀ ਅਕਾਦਮੀ ਪ੍ਰੀਖਿਆ ''ਚ ਸ਼ਾਮਲ

Wednesday, Aug 04, 2021 - 01:26 PM (IST)

ਯੁੱਧ-ਗ੍ਰਸਤ ਸਥਿਤੀ ਦੇ ਬਾਵਜੂਦ 5000 ਅਫਗਾਨ ਨੌਜਵਾਨ ਮਿਲਟਰੀ ਅਕਾਦਮੀ ਪ੍ਰੀਖਿਆ ''ਚ ਸ਼ਾਮਲ

ਕਾਬੁਲ (ਬਿਊਰੋ): ਅਫਗਾਨਿਸਤਾਨ ਵਿੱਚ ਯੁੱਧ-ਗ੍ਰਸਤ ਸਥਿਤੀ ਦੇ ਬਾਵਜੂਦ ਐਤਵਾਰ ਨੂੰ ਕਾਬੁਲ ਵਿੱਚ ਰਾਸ਼ਟਰੀ ਮਿਲਟਰੀ ਅਕੈਡਮੀ ਲਈ ਦਾਖਲਾ ਪ੍ਰੀਖਿਆ ਵਿੱਚ ਘੱਟੋ-ਘੱਟ 5000 ਉਮੀਦਵਾਰ ਸ਼ਾਮਲ ਹੋਏ।ਦਿ ਖਾਮਾ ਪ੍ਰੈੱਸ ਦੀ ਰਿਪੋਰਟ ਅਨੁਸਾਰ, ਪ੍ਰੀਖਿਆਰਥੀਆਂ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਲ ਸਨ। ਦੱਸਿਆ ਗਿਆ ਹੈ ਕਿ ਉਹ ਕਾਬੁਲ ਸਥਿਤ ਮਾਰਸ਼ਲ ਫਹੀਮ ਨੈਸ਼ਨਲ ਮਿਲਟਰੀ ਐਂਡ ਡਿਫੈਂਸ ਯੂਨੀਵਰਸਿਟੀ ਵਿੱਚ ਦਾਖਲ ਹੋਏ ਸਨ।

ਅਫਗਾਨ ਫੌਜ ਦੇ ਚੀਫ ਆਫ ਸਟਾਫ ਜਨਰਲ ਵਲੀ ਮੁਹੰਮਦ ਅਹਿਮਦਜ਼ਈ ਵੀ ਪ੍ਰੀਖਿਆ ਕੇਂਦਰ 'ਤੇ ਮੌਜੂਦ ਸਨ ਅਤੇ ਉਹਨਾਂ ਨੇ ਨੌਜਵਾਨਾਂ ਦੇ ਅਜਿਹੀ ਨਾਜ਼ੁਕ ਸਥਿਤੀ ਵਿੱਚ ਅਫਗਾਨ ਫੌਜ ਵਿੱਚ ਸ਼ਾਮਲ ਹੋਣ ਲਈ ਅੱਗੇ ਆਉਣ ਦੀ ਸ਼ਲਾਘਾ ਕੀਤੀ।ਫੌਜ ਦੇ ਮੁਖੀ ਨੇ ਕਿਹਾ,“ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਪਣੇ ਦੇਸ਼ ਦੇ ਦੁਸ਼ਮਣਾਂ ਦੇ ਵਿਰੁੱਧ ਅਜਿਹੀ ਨਾਜ਼ੁਕ ਸਥਿਤੀ ਵਿੱਚ ਅਫਗਾਨਿਸਤਾਨ ਦੀ ਰੱਖਿਆ ਕਰਨ ਲਈ ਤੁਸੀਂ ਬਹਾਦੁਰੀ ਦਾ ਪ੍ਰਗਟਾਵਾ ਕੀਤਾ।” 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਗੰਭੀਰ ਆਰਥਿਕ ਸੰਕਟ, ਹੁਣ ਕਿਰਾਏ 'ਤੇ ਚੜ੍ਹੇਗਾ ਇਮਰਾਨ ਖਾਨ ਦਾ ਘਰ

ਇਸ ਦੌਰਾਨ, ਤਾਲਿਬਾਨ ਨੇ ਅਫਗਾਨ ਸਰਕਾਰੀ ਬਲਾਂ ਨਾਲ ਤੇਜ਼ ਝੜਪਾਂ ਦੌਰਾਨ, ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਦੇ ਦੱਖਣ-ਪੱਛਮੀ ਅਫਗਾਨ ਸ਼ਹਿਰ ਦੇ ਅਫਗਾਨ ਟੀਵੀ ਦਫਤਰ 'ਤੇ ਕਬਜ਼ਾ ਕਰ ਲਿਆ।ਤਾਲਿਬਾਨ ਨੇ ਤਖਰ, ਕੁੰਦੁਜ਼, ਬਦਾਖਸ਼ਨ, ਹੇਰਾਤ ਅਤੇ ਫਰਾਹ ਸੂਬਿਆਂ ਵਿੱਚ ਦੇਸ਼ ਭਰ ਵਿੱਚ 10 ਸਰਹੱਦੀ ਕ੍ਰਾਸਿੰਗ ਪੁਆਇੰਟਾਂ 'ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਸਰਹੱਦ ਪਾਰ ਆਵਾਜਾਈ ਅਤੇ ਵਪਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।14 ਅਪ੍ਰੈਲ ਤੋਂ ਬਾਅਦ ਤਕਰੀਬਨ 4,000 ANDSF ਕਰਮਚਾਰੀ ਮਾਰੇ ਗਏ, 7,000 ਤੋਂ ਵੱਧ ਜ਼ਖਮੀ ਹੋਏ ਅਤੇ ਤਕਰੀਬਨ 1,600 ਤਾਲਿਬਾਨ ਦੁਆਰਾ ਫੜੇ ਗਏ। ਹਿੰਸਾ ਵਿੱਚ ਬੀਬੀਆਂ ਅਤੇ ਬੱਚਿਆਂ ਸਮੇਤ 2,000 ਦੇ ਕਰੀਬ ਨਾਗਰਿਕ ਮਾਰੇ ਗਏ, ਜਦੋਂ ਕਿ 2,200 ਜ਼ਖਮੀ ਹੋਏ।


author

Vandana

Content Editor

Related News