5 ਸਾਲ ਦਾ ਮਾਸੂਮ ਹਾਰਿਆ ਜ਼ਿੰਦਗੀ ਦੀ ਜੰਗ, ਦੁਨੀਆ ਭਰ ਦੇ ਦੇਸ਼ਾਂ ਨੇ ਪ੍ਰਗਟਾਇਆ ਸੋਗ (ਤਸਵੀਰਾਂ)
Monday, Feb 07, 2022 - 10:12 AM (IST)
ਰਬਾਤ (ਬਿਊਰੋ) ਅਫਰੀਕੀ ਦੇਸ਼ ਮੋਰੱਕੋ ਵਿਚ ਇਕ ਸੁੱਕੇ ਖੂਹ ਵਿਚ ਡਿੱਗੇ 5 ਸਾਲ ਦੇ ਬੱਚੇ ਦੀ ਆਖਿਰਕਾਰ ਮੌਤ ਹੋ ਗਈ। ਬੱਚੇ ਨੂੰ ਬਚਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਯੁੱਧ ਪੱਧਰ 'ਤੇ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਮੋਰੱਕੋ ਦੇ ਸਥਾਨਕ ਅਧਿਕਾਰੀਆਂ ਨੇ ਰਾਤ 10 ਵਜੇ ਰੇਯਾਨ ਓਰਮ ਦੀ ਮੌਤ ਦੀ ਪੁਸ਼ਟੀ ਕੀਤੀ। ਰੇਯਾਨ ਨੂੰ ਬਚਾਉਣ ਲਈ ਨਾ ਸਿਰਫ ਮੋਰੱਕੋ ਸਗੋਂ ਪੂਰੇ ਮਿਡਲ ਈਸਟ ਵਿਚ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ।ਪੂਰੇ ਅਰਬ ਜਗਤ ਵਿਚ #SaveRayan ਅਤੇ ਇਸ ਦਾ ਅਰਬੀ ਅਨੁਵਾਦ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਸੀ। ਰੇਯਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਰੱਕੋ ਦੇ ਕਿੰਗ ਮੁਹੰਮਦ ਛੇਵੇਂ ਨੇ ਉਸ ਦੇ ਮਾਤਾ-ਪਿਤਾ ਨਾਲ ਦੁੱਖ ਜਤਾਇਆ। ਉੱਥੇ ਫਰਾਂਸ, ਸੰਯੁਕਤ ਅਰਬ ਅਮੀਰਾਤ ਸਮੇਤ ਕਈ ਦੇਸ਼ਾਂ ਨੇ ਬੱਚੇ ਦੀ ਮੌਤ 'ਤੇ ਸੋਗ ਜਤਾਇਆ ਹੈ।
ਅਲ ਜਜ਼ੀਰਾ ਨਾਲ ਗੱਲ ਕਰਦਿਆਂ ਰੇਯਾਨ ਦੀ ਮਾਂ ਨੇ ਕਿਹਾ ਕਿ ਉਸ ਨੇ ਈਸ਼ਵਰ ਤੋਂ ਪ੍ਰਾਰਥਨਾ ਕੀਤੀ ਸੀ ਕਿ ਉਸ ਦੇ ਬੇਟਾ ਬਚਾ ਲਿਆ ਜਾਵੇ। ਰੇਯਾਨ ਦੇ ਚਚੇਰੇ ਭਾਰ ਮੁਹੰਮਦ ਸਈਦ ਨੇ ਕਿਹਾ ਕਿ ਉਹਨਾਂ ਕੋਲ ਨੁਕਸਾਨ ਦੀ ਭਾਵਨਾ ਦਾ ਵਰਨਣ ਕਰਨ ਲਈ ਸ਼ਬਦ ਨਹੀਂ ਹਨ। ਆਂਟੀ ਅਤੀਕਾ ਅਵਰਾਮ ਨੇ ਕਿਹਾ ਕਿ ਮੇਰਾ ਦਿਲ ਉਸ ਲਈ ਦੁਖੀ ਹੋ ਰਿਹਾ ਹੈ। ਘਟਨਾਸਥਲ 'ਤੇ ਬਚਾਅ ਕੰਮ ਵਿਚ ਜੁਟੇ ਰੇਡ ਕ੍ਰਿਸੇਂਟ ਦੇ ਵਾਲੰਟੀਅਰ ਇਮਾਦ ਫਹਿਮੀ ਬੱਚੇ ਨਾਲ ਗੱਲਬਾਤ ਕਰਨ ਵਿਚ ਸਫਲ ਹੋਏ ਸਨ। ਉਹਨਾਂ ਨੇ ਕਿਹਾ ਕਿ ਮੈਂ ਕੁਝ ਮਿੰਟ ਇੰਤਜ਼ਾਰ ਕੀਤਾ ਅਤੇ ਦੇਖਿਆ ਕਿ ਉਸ ਨੇ ਆਕਸੀਜਨ ਲੈਣੀ ਸ਼ੁਰੂ ਕਰ ਦਿੱਤੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ’ਚ ਪ੍ਰਦਰਸ਼ਨਕਾਰੀਆਂ ’ਤੇ ਚੜ੍ਹਿਆ ਵਾਹਨ, ਕਈ ਜ਼ਖਮੀ
ਬਚਾਅ ਦਲ ਨੇ ਰੇਯਾਨ ਨੂੰ ਖਾਣਾ ਦੇਣ ਅਤੇ ਆਕਸੀਜਨ ਪਹੁੰਚਾਉਣ ਲਈ ਖੂਹ ਵਿਚ ਇਕ ਜਗ੍ਹਾ ਡ੍ਰਿਲ ਕੀਤੀ ਹੋਈ ਸੀ। ਇਸ ਦੇ ਇਲਾਵਾ ਬੱਚੇ 'ਤੇ ਨਜ਼ਰ ਰੱਖਣ ਲਈ ਇਕ ਕੈਮਰੇ ਨੂੰ ਵੀ ਤਾਰ ਦੇ ਸਹਾਰੇ ਖੂਹ ਅੰਦਰ ਭੇਜਿਆ ਗਿਆ ਸੀ। ਬਚਾਅ ਟੀਮ ਜਦੋਂ ਖੂਹ ਨੂੰ ਚੌੜਾ ਨਹੀਂ ਕਰ ਸਕੀ ਤਾਂ ਉਹਨਾਂ ਨੇ ਕਿਨਾਰੇ ਤੋਂ ਇਕ ਸੁਰੰਗ ਬਣਾਉਣੀ ਸ਼ੁਰੂ ਕੀਤੀ। ਹਾਲਾਂਕਿ ਉਹ ਸਮੇਂ ਤੋਂ ਪਹਿਲਾਂ ਰੇਯਾਨ ਤੱਕ ਨਹੀਂ ਪਹੁੰਚ ਸਕੇ। ਮੋਰੱਕੋ ਦੇ ਰਾਜਾ ਮੁਹੰਮਦ ਛੇਵੇਂ ਨੇ ਫੋਨ ਕਰ ਕੇ ਰੇਯਾਨ ਦੇ ਮਾਤਾ-ਪਿਤਾ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਮੋਰੱਕੋ ਦੀ ਰੋਇਲ ਕੋਰਟ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਦੁਖਦਾਈ ਘਟਨਾ ਵਿਚ ਮ੍ਰਿਤਕ ਬੱਚੇ ਰੇਯਾਨ ਦੇ ਮਾਤਾ-ਪਿਤਾ ਨਾਲ ਮਹਾਮਹਿਮ ਕਿੰਗ ਮੁਹੰਮਦ ਛੇਵੇਂ ਨਾਲ ਗੱਲ ਕੀਤੀ ਹੈ। ਉਹਨਾਂ ਨੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਵਿਚ ਰੇਯਾਨ ਨੂੰ ਖੂਹ ਵਿਚੋਂ ਕੱਢਣ ਦੇ ਬਾਅਦ ਉਸ ਨੂੰ ਪੀਲੇ ਰੰਗ ਦੇ ਕੰਬਲ ਵਿਚ ਲਪੇਟਿਆ ਦਿਖਾਇਆ ਗਿਆ ਹੈ।ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਕ ਫੇਸਬੁੱਕ ਪੋਸਟ ਵਿਚ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਲਿਖਿਆ ਕਿ ਅੱਜ ਰਾਤ ਮੈਂ ਲਿਟਿਲ ਰੇਯਾਨ ਦੇ ਪਰਿਵਾਰ ਅਤੇ ਮੋਰੱਕੋ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਉਹਨਾਂ ਦੇ ਦੁੱਖ ਦੇ ਹਿੱਸੇਦਾਰ ਹਾਂ। ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਰੇਯਾਨ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਸ਼ੇਖ ਮੁਹੰਮਦ ਨੇ ਟਵੀਟ ਕੀਤਾ ਕਿ ਬਚੇ ਰੇਯਾਨ ਦੇ ਪਰਿਵਾਰ, ਭਰਾ ਮੋਰਕੱਨ ਰਾਸ਼ਟਰ ਅਤੇ ਪੂਰੀ ਮਨੁੱਖਤਾ ਨੂੰ ਹੋਏ ਨੁਕਸਾਨ ਲਈ ਸਾਡੀ ਡੂੰਘੀ ਹਮਦਰਦੀ ਹੈ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।