5 ਸਾਲ ਦਾ ਬੱਚਾ ਬਣਿਆ 'ਲਾਈਫ ਕੋਚ', ਮਾਂ ਨੂੰ ਦੱਸੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਤਰੀਕੇ

02/08/2022 12:34:16 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚੇ ਬਹੁਤ ਭਾਵੁਕ ਹੁੰਦੇ ਹਨ। ਉੱਤਰੀ ਮਿਸ਼ੀਗਨ ਵਿਚ ਰਹਿਣ ਵਾਲਾ ਕਲਾਰਕ ਟੋਡਬੁਸ਼ ਹਾਲੇ 5 ਸਾਲ ਦਾ ਹੈ ਪਰ Anxiety ਮਤਲਬ ਚਿੰਤਾ ਨੂੰ ਬਖੂਬੀ ਸਮਝਦਾ ਹੈ। ਹਾਲ ਹੀ ਵਿਚ ਜਦੋਂ ਉਸ ਦੀ ਮਾਂ ਗਵੈਨਿਥ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਇਕ ਮੀਟਿੰਗ ਨੂੰ ਲੈਕੇ ਚਿੰਤਤ ਹੈ ਉਦੋਂ ਕਲਾਰਕ ਨੇ ਕਿਹਾ ਕਿ ਉਹ ਉਹਨਾਂ ਦੀ ਮਦਦ ਕਰ ਸਕਦਾ ਹੈ। ਗਵੈਨਿਥ ਉਸ ਦੀ ਪ੍ਰਤੀਕਿਰਿਆ ਦੇਖ ਕੇ ਹੈਰਾਨ ਸੀ। 

ਮਾਂ-ਬੇਟੇ ਦੇ ਵਿਚਕਾਰ ਇਸ ਚਰਚਾ ਨੂੰ ਸੋਸ਼ਲ ਮੀਡੀਆ 'ਤੇ 25 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਅਤੇ 93 ਹਜ਼ਾਰ ਲਾਈਕ ਕੀਤੇ ਗਏ। ਲੋਕ ਉਸ ਨੂੰ ਰੀਅਲ ਲਾਫੀਫ ਕੋਚ ਮੰਨ ਰਹੇ ਹਨ। ਉਸ ਦੇ ਨਾਲ ਜ਼ੂਮ ਸੈਸ਼ਨ ਕਰਨ ਦੀ ਇੱਛਾ ਜਾਹਰ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ 'ਜੂਨੀਅਰ ਲਾਈਫ ਕੋਚ' ਨੇ ਕਿਹੜੇ ਤਰੀਕੇ ਦੱਸੇ।ਕਲਾਰਕ ਨੇ ਕਿਹਾ ਨਿਰਾਸ਼ਾ ਦੇ ਹਾਵੀ ਹੋਣ 'ਤੇ ਆਪਣੀਆਂ ਮਨਪਸੰਦ ਚੀਜ਼ਾਂ ਬਾਰੇ ਸੋਚੋ, ਦਿਨ ਚੰਗਾ ਨਾ ਬੀਤੇ ਤਾਂ ਵੀ ਖੁਸ਼ ਰਹੋ। ਇਸ ਦੇ ਇਲਾਵਾ ਕਲਾਰਕ ਨੇ ਇਹ ਤਰੀਕੇ ਦੱਸੇ।

1. ਦਿਲ ਤੋਂ ਸਕਰਾਤਮਕ ਗੱਲਾਂ ਕਹੋ: ਜਦੋਂ ਵੀ ਤੁਸੀਂ ਚਿੰਤਾ ਵਿੱਚ ਹੋਵੋ ਤਾਂ ਸਰਕਾਤਮਕ ਗੱਲਾਂ ਕਹੋ ਅਤੇ ਦਿਲ ਤੋਂ ਇਹਨਾਂ ਨੂੰ ਮਹਿਸੂਸ ਕਰੋ।ਇਸ ਨਾਲ ਨਕਾਰਾਤਮਕ ਵਿਚਾਰਾਂ ਨੂੰ ਚੁਣੌਤੀ ਮਿਲੇਗੀ। ਪਹਿਲੀ ਵਾਰ ਸਕੂਲ ਜਾਣ ਵਾਲੇ ਬੱਚੇ ਦੀ ਵਿਲਪਾਵਰ ਇਵੇਂ ਵੀ ਮਜ਼ਬੂਤ ਕੀਤੀ ਜਾਂਦੀ ਹੈ।


2. ਸੋਚੋ ਕਿ ਮੀਟਿੰਗ ਵਿੱਚ ਅਸੀਂ ਫੋਕਸ ਵਿਚ: ਮੀਟਿੰਗ ਵਿਚ ਜਾਣ ਤੋਂ ਪਹਿਲਾਂ ਸੋਚੋ ਕਿ ਅਸੀਂ ਬਿਲਕੁੱਲ ਵੀ ਨਹੀਂ ਡਰਾਂਗੇ। ਅਸੀਂ ਆਪਣਾ ਬੈਸਟ ਮਤਲਬ ਸਭ ਤੋਂ ਵਧੀਆ ਦੇਵਾਂਗੇ ਤਾਂ ਜੋ ਫੋਕਸ ਸਾਡੇ 'ਤੇ ਰਹੇ। ਅਸੀਂ ਸਾਰੇ ਕਿਸੇ ਨਾ ਕਿਸੇ ਚੀਜ਼ ਤੋਂ ਡਰਦੇ ਹਾਂ, ਇਹਨਾਂ ਦਾ ਹਿੰਮਤ ਨਾਲ ਸਾਹਮਣਾ ਕਰਨਾ ਸ਼ੁਰੂ ਦਿਓ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਰੋਕ ਦਿੱਤੀ ਜਾਵੇਗੀ ਗੈਸ ਪਾਈਪਲਾਈਨ

3. ਮੁਸ਼ਕਲ ਪਲਾਂ ਵਿੱਚ ਵੀ ਮਜ਼ਬੂਤ ਬਣੇ ਰਹੋ: ਤੁਸੀਂ ਡੌਲੀ ਪੈਟਰਨ ਦੀ ਕਹਾਣੀ ਤਾਂ ਸੁਣੀ ਹੀ ਹੋਵੇਗੀ। ਡੌਲੀ ਦੀ ਮਾਂ ਉਸ ਲਈ ਕਈ ਰੰਗਾਂ ਦੇ ਕੱਪੜੇ ਜੋੜ ਕੇ ਇੱਕ ਕੋਟ ਬਣਾਉਂਦੀ ਹੈ। ਇਸ ਨੂੰ ਪਹਿਨ ਕੇ ਜਾਣ 'ਤੇ ਸਕੂਲ ਵਿਚ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਉਹ ਸਭ ਨੂੰ ਅਨਸੁਣਾ ਕਰਦੀ ਹੈ ਅਤੇ ਉਹਨਾਂ ਨੂੰ ਮੁੰਹ ਤੋੜ ਜਵਾਬ ਦਿੰਦੀ ਹੈ।


4. ਦਿਨ ਵਿੱਚ ਜੋ ਹਾਸਲ ਹੋਇਆ, ਉਸ ਵਿਚ ਖੁਸ਼ ਰਹੋ:  ਕਲਾਰਕ ਇਸ ਲਈ ਡੋਨਟਸ ਗੀਤ ਦਾ ਉਦਾਹਰਨ ਦਿੰਦਾ ਹੈ। ਉਸ ਮੁਤਾਬਕ ਤੁਸੀਂ ਡੋਨਟਸ ਦੇਖੋ, ਉਸ ਦੇ ਵਿਚਾਲੇ ਦਾ ਛੇਦ ਨਹੀਂ ਮਤਲਬ ਦਿਨ ਭਰ ਵਿਚ ਜੋ ਵੀ ਹਾਸਲ ਹੋਇਆ ਉਸ ਲਈ ਖੁਸ਼ੀ ਮਨਾਓ। 


5. ਮਨਪਸੰਦ ਚੀਜ਼ਾਂ ਬਾਰੇ ਸੋਚੋ: ਨਿਰਾਸ਼ਾ ਹਾਵੀ ਹੋ ਰਹੀ ਹੈ ਤਾਂ ਮਨਪਸੰਦ ਚੀਜ਼ਾਂ ਬਾਰੇ ਸੋਚੋ। ਮੇਰੀ ਸੂਚੀ ਵਿੱਚ ਆਲੂ ਚਿਪਸ ਸਭ ਤੋਂ ਉੱਪਰ ਹੈ।


6. ਡੂੰਘੇ ਸਾਹ ਲਓ, ਕਰੀਬੀ ਨੂੰ ਗਲੇ ਲਗਾਓ: ਜਦੋਂ ਵੀ ਪਰੇਸ਼ਾਨੀ ਵਿੱਚ ਘਿਰੇ ਹੋਵੋ ਤਾਂ ਕਈ ਵਾਰ ਡੂੰਘੇ ਸਾਹ ਲਓ। ਘਰ ਆ ਕੇ ਕਰੀਬੀ ਨੂੰ ਗਲੇ ਲਗਾਓ। ਚੰਗਾ ਮਹਿਸੂਸ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News