ਆਸਟ੍ਰੇਲੀਆ ''ਚ 5 ਲੋਕਾਂ ਨੂੰ ਨਸ਼ੀਲੇ ਪਦਾਰਥ ਦਰਾਮਦ ਕਰਨ ਦੇ ਦੋਸ਼ ''ਚ ਕੀਤਾ ਗਿਆ ਗ੍ਰਿਫਤਾਰ

11/03/2017 10:55:50 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਚਾਰ ਵਿਅਕਤੀਆਂ ਅਤੇ ਇਕ ਔਰਤ 'ਤੇ 100 ਕਿਲੋਗ੍ਰਾਮ ਆਈਸ ਅਤੇ ਕੋਕੀਨ, ਮੈਕਸੀਕੋ ਤੋਂ ਅਤੇ ਨਾਲ ਹੀ 500 ਕਿਲੋ ਕੋਕੀਨ ਕੋਲੰਬੀਆ ਤੋਂ ਦਰਾਮਦ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਹਾਂ ਨਸ਼ੀਲੇ ਪਦਾਰਥਾਂ ਦੀ ਸਾਂਝੀ ਕੀਮਤ 200 ਮਿਲੀਅਨ ਡਾਲਰ ਹੈ। ਡਿਕੈਟਟਿਵ ਸੁਪਰਡੈਂਟ ਸਕੌਟ ਕੁੱਕ, ਸਟੇਟ ਕ੍ਰਾਈਮ ਕਮਾਂਡ ਦੇ ਸੰਗਠਿਤ ਅਪਰਾਧ ਸਕੁਐਡ ਕਮਾਂਡਰ ਨੇ ਅੱਜ ਸਵੇਰੇ ਪੱਤਰਕਾਰਾਂ ਨੂੰ ਦੱਸਿਆ,''ਕੋਈ ਵੀ ਨਸ਼ੀਲਾ ਪਦਾਰਥ ਆਸਟ੍ਰੇਲੀਆ ਤੱਟ 'ਤੇ ਨਹੀਂ ਪਹੁੰਚਿਆ ਹੈ।'' 

PunjabKesari
ਪੁਲਸ ਨੇ ਦੱਸਿਆ ਕਿ ਮੈਕਸੀਕੋ ਤੋਂ ਮਿਲੀ 101 ਕਿਲੋਗ੍ਰਾਮ ਆਈਸ ਅਤੇ ਕੋਕੀਨ ਦੀ ਅਨੁਮਾਨਿਤ ਕੀਮਤ 50 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ ਜਦਕਿ ਕੋਲੰਬੀਆਈ ਸ਼ਿਪਮੈਂਟ ਦੀ ਕੋਕੀਨ ਦੀ ਕੀਮਤ 150 ਮਿਲੀਅਨ ਡਾਲਰ ਹੈ।

PunjabKesari
ਕੱਲ ਸਵੇਰੇ ਤਿੰਨ ਗ੍ਰਿਫਤਾਰੀਆਂ ਸਿਡਨੀ ਤੋਂ ਅਤੇ ਦੋ ਐਡੀਲੈਡ ਤੋਂ ਕੀਤੀਆਂ ਗਈਆਂ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਤੇ ਵੱਖ-ਵੱਖ ਅਪਰਾਧਾਂ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ ਇਹ ਸਾਜਿਸ਼ ਆਸਟ੍ਰੇਲੀਆ ਤੋਂ ਹੀ ਚੱਲ ਰਹੀ ਸੀ। ਡਿਕੈਟਟਿਵ ਸੁਪਰਡੈਂਟ ਕੁੱਕ ਨੇ ਦੱਸਿਆ,''ਨਸ਼ੀਲੇ ਪਦਾਰਥ ਮੈਕਸੀਕੋ ਅਤੇ ਕੋਲੰਬੀਆ ਤੋਂ ਪ੍ਰਾਪਤ ਕੀਤੇ ਗਏ ਹਨ ਪਰ ਇਹ ਇਕ ਆਸਟ੍ਰੇਲੀਆਈ ਸਾਜਿਸ਼ ਸੀ।''

PunjabKesari
ਪੁਸਲ ਨੇ ਦੱਸਿਆ ਕਿ 46 ਅਤੇ 48 ਸਾਲਾ ਦੋ ਵਿਅਕਤੀ ਡਾਰਲਿੰਗ ਹਾਰਬਰ ਕਾਰਪਾਰਕ ਤੋਂ ਗ੍ਰਿਫਤਾਰ ਕੀਤੇ ਗਏ ਜਦਕਿ ਇਕ 40 ਸਾਲਾ ਵਿਅਕਤੀ ਏਪਿੰਗ ਹੋਮ ਤੋਂ ਗ੍ਰਿਫਤਾਰ ਕੀਤਾ ਗਿਆ।

PunjabKesari

ਉਸੇ ਸਮੇਂ ਇਕ 41 ਸਾਲਾ ਵਿਅਕਤੀ ਨੂੰ ਕੌਲੀਨਸਵੁੱਡ ਦੇ ਐਡੀਲੇਡ ਉਪਨਗਰ ਦੇ ਇਕ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ।

PunjabKesari

36 ਸਾਲਾ ਔਰਤ ਨੂੰ ਵੀ ਐਡੀਲੇਡ ਤੋਂ ਹੀ ਗ੍ਰਿਫਤਾਰ ਕੀਤਾਗਿਆ। ਪੁਲਸ ਨੇ ਛਾਪੇ ਦੌਰਾਨ ਕਥਿਤ ਤੌਰ 'ਤੇ 50,000 ਮਿਲੀਅਨ ਡਾਲਰ ਤੋਂ ਜ਼ਿਆਦਾ ਨਕਦ, ਡਿਜ਼ਾਈਨਰ ਘੜੀਆਂ ਅਤੇ ਸੋਨੇ ਅਤੇ ਚਾਂਦੀ ਦੇ ਬੁਲੀਅਨ ਜ਼ਬਤ ਕੀਤੇ। ਚਾਰੇ ਵਿਅਕਤੀਆਂ ਨੂੰ  ਸ਼ੁੱਕਰਵਾਰ ਨੂੰ ਅਦਾਲਤ ਦਾ ਸਾਹਮਣਾ ਕਰਨਾ ਹੋਵੇਗਾ ਜਦਕਿ ਔਰਤ ਐਡੀਲੇਡ ਵਿਚ ਅਗਲੇ ਮਹੀਨੇ ਅਦਾਲਤ ਦਾ ਸਾਹਮਣਾ ਕਰੇਗੀ।


Related News