ਪੁਲਸ ਨੇ ਹਿਰਾਸਤ ''ਚ ਲਏ IS ਨਾਲ ਜੁੜੇ 45 ਲੋਕ
Friday, Jul 05, 2024 - 03:00 PM (IST)
ਅੰਕਾਰਾ (ਵਾਰਤਾ)- ਤੁਰਕੀ ਪੁਲਸ ਨੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ.ਐੱਸ.) ਨਾਲ ਜੁੜੇ ਹੋਣ ਦੇ ਸ਼ੱਕ 'ਚ 45 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਇਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ,''ਆਈ.ਐੱਸ. ਖ਼ਿਲਾਫ਼ ਮੁਹਿੰਮ ਦੇ ਨਤੀਜੇ ਵਜੋਂ ਕੁੱਲ 81 'ਚੋਂ 16 ਸੂਬਿਆਂ 'ਚ 45 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।''
ਇਹ ਮੁਹਿੰਮ ਇਸਤਾਂਬੁਲ, ਅੰਤਾਲਿਆ ਅਤੇ ਅੰਕਾਰਾ ਅਤੇ ਹੋਰ ਸਥਾਨਾਂ 'ਤੇ ਚਲਾਈ ਗਈ। ਸ਼੍ਰੀ ਯੇਰਲਿਕਾਇਆ ਨੇ ਦੱਸਿਆ ਕਿ ਛਾਪੇ ਦੌਰਾਨ ਵੱਡੀ ਗਿਣਤੀ 'ਚ ਕਰੰਸੀ ਅਤੇ ਡਿਜੀਟਲ ਡਾਟਾ ਜ਼ਬਤ ਕੀਤਾ ਗਿਆ। ਗ੍ਰਹਿ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਈ.ਐੱਸ. ਖ਼ਿਲਾਫ਼ ਲੜਾਈ ਦੇ ਅਧੀਨ 3,500 ਤੋਂ ਵੱਧ ਸ਼ੱਕੀਆਂ ਦੀ ਗ੍ਰਿਫ਼ਤਾਰੀ ਦੀ ਸੂਚਨਾ ਦਿੱਤੀ ਸੀ। ਤੁਰਕੀ 'ਚ ਇਸ ਤਰ੍ਹਾਂ ਦੀ ਮੁਹਿੰਮ ਨਿਯਮਿਤ ਰੂਪ ਨਾਲ ਚਲਾਈ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e