ਅਫਗਾਨਿਸਤਾਨ: ਵਿਆਹ ਸਮਾਰੋਹ ਦੌਰਾਨ ਡਿੱਗੀ ਛੱਤ, 45 ਲੋਕ ਜ਼ਖ਼ਮੀ, ਕਈਆਂ ਦੀ ਹਾਲਤ ਗੰਭੀਰ
Tuesday, May 02, 2023 - 05:03 PM (IST)
ਕਾਬੁਲ (ਵਾਰਤਾ)- ਅਫਗਾਨਿਸਤਾਨ ਦੇ ਕਪਿਸਾ ਸੂਬੇ ਦੇ ਨਿਜਰਾਬ ਜ਼ਿਲ੍ਹੇ ਵਿਚ ਇਕ ਵਿਆਹ ਸਮਾਰੋਹ ਦੌਰਾਨ ਇਕ ਛੱਤ ਡਿੱਗਣ ਕਾਰਨ ਘੱਟੋ-ਘੱਟ 45 ਲੋਕ ਜ਼ਖ਼ਮੀ ਹੋ ਗਈ। ਇਕ ਨਿਊਜ਼ ਏਜੰਸੀ ਨੇ ਸਥਾਨਕ ਪੁਲਸ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਖ਼ਮੀਆਂ ਵਿਚ ਕਈਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਅਫਗਾਨਿਸਤਾਨ ਵਿਚ ਛੱਤ ਡਿੱਗਣ ਦੀ ਸਮੱਸਿਆ ਆਮ ਰਹੀ ਹੈ। ਹਾਲ ਹੀ ਵਿਚ ਮੀਂਹ ਅਤੇ ਹੜ੍ਹ ਕਾਰਨ ਮਾਰਚ ਵਿਚ ਅਫਗਾਨਿਸਤਾਨ ਦੇ 34 ਸੂਬਿਆਂ ਵਿਚੋਂ 23 ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੀਆਂ ਗਈਆਂ ਹਨ। ਅਫਗਾਨਿਸਤਾਨ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਕੁਦਰਤੀ ਆਫਤਾਂ ਵਿਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋ ਗਏ ਸਨ।
