ਅਮਰੀਕਾ ''ਚ ਨਹੀਂ ਰੁਕ ਰਿਹਾ ''ਗੋਲ਼ੀਬਾਰੀ'' ਦਾ ਸਿਲਸਿਲਾ, ਅਲਬਾਮਾ ''ਚ ਹੋਈ ਫਾਇਰਿੰਗ ''ਚ 4 ਲੋਕਾਂ ਦੀ ਮੌਤ
Sunday, Apr 16, 2023 - 09:19 PM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਅਲਬਾਮਾ 'ਚ ਇਕ ਜਨਮਦਿਨ ਪਾਰਟੀ ਵਿੱਚ 20 ਲੋਕਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਡੇਡਵਿਲੇ 'ਚ ਸ਼ਨੀਵਾਰ ਰਾਤ ਨੂੰ ਹੋਈ ਗੋਲ਼ੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਇਕ ਲੜਕੀ ਦੇ ਜਨਮਦਿਨ ਦੀ ਪਾਰਟੀ ਦੌਰਾਨ ਇਕ ਡਾਂਸ ਸਟੂਡੀਓ ਵਿੱਚ ਵਾਪਰੀ।
ਇਹ ਵੀ ਪੜ੍ਹੋ : ਭਾਰਤ ਨੇ ਅਮੀਰ ਦੇਸ਼ਾਂ ਨੂੰ G7 'ਚ ਕਾਰਬਨ ਨਿਕਾਸੀ ਵਿੱਚ ਕਟੌਤੀ ਤੇਜ਼ ਕਰਨ ਲਈ ਕਿਹਾ
ਰਾਜ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਗੋਲ਼ੀਬਾਰੀ ਦੀ ਘਟਨਾ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਘਟਨਾ ਨਾਲ ਜੁੜੀ ਵੀਡੀਓ 'ਚ ਮੌਕੇ 'ਤੇ ਭਾਰੀ ਪੁਲਸ ਫੋਰਸ ਨੂੰ ਦੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਘਟਨਾ ਸ਼ਨੀਵਾਰ ਰਾਤ ਕਰੀਬ 10.30 ਵਜੇ ਵਾਪਰੀ। ਹਾਲਾਂਕਿ ਗੋਲ਼ੀਬਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।