ਜਰਮਨੀ ਦੇ ਇੱਕ ਹਸਪਤਾਲ ''ਚ ਲੱਗੀ ਭਿਆਨਕ ਅੱਗ, 4 ਮਰੀਜ਼ਾਂ ਦੀ ਮੌਤ

Friday, Jan 05, 2024 - 04:02 PM (IST)

ਜਰਮਨੀ ਦੇ ਇੱਕ ਹਸਪਤਾਲ ''ਚ ਲੱਗੀ ਭਿਆਨਕ ਅੱਗ, 4 ਮਰੀਜ਼ਾਂ ਦੀ ਮੌਤ

ਬਰਲਿਨ (ਏਜੰਸੀ)- ਉੱਤਰੀ ਜਰਮਨੀ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਅਤੇ ਕਈ ਮਰੀਜ਼ਾਂ ਦੇ ਕਮਰਿਆਂ ਤੱਕ ਫੈਲਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਤਾਰੀ ਦਿੱਤੀ।

ਇਹ ਵੀ ਪੜ੍ਹੋ: ਸੋਮਾਲੀਆ ਨੇੜੇ ਹਾਈਜੈਕ ਹੋਇਆ ਕਾਰਗੋ ਜਹਾਜ਼, 15 ਭਾਰਤੀ ਕਰੂ ਮੈਂਬਰ ਹਨ ਸਵਾਰ

ਵੀਰਵਾਰ ਸ਼ਾਮ ਨੂੰ ਜਦੋਂ ਐਮਰਜੈਂਸੀ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਹੈਮਬਰਗ ਦੇ ਦੱਖਣ-ਪੂਰਬ ਵਿਚ ਉਲਜ਼ੇਨ ਵਿਚ ਇਮਾਰਤ ਦੇ ਇਕ ਸ਼ਾਖਾ ਦੀ ਚੌਥੀ ਮੰਜ਼ਿਲ 'ਤੇ ਅੱਗ ਦੀਆਂ ਲਪਟਾਂ ਦੇਖੀਆਂ। ਉਨ੍ਹਾਂ ਨੇ ਮਦਦ ਲਈ ਪੁਕਾਰ ਰਹੇ ਲੋਕਾਂ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਅੱਗ ਨੂੰ ਫੈਲਣ ਤੋਂ ਰੋਕਿਆ। ਜਰਮਨ ਨਿਊਜ਼ ਏਜੰਸੀ ਡੀਪੀਏ ਨੇ ਦੱਸਿਆ ਕਿ ਪੁਲਸ ਨੇ ਕਿਹਾ ਕਿ 3 ਮਰੀਜ਼ਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਚੌਥੇ ਦੀ ਦੂਜੇ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਮੌਤ ਹੋ ਗਈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ ਜਾਂ ਅੱਗ ਕਿਸ ਕਾਰਨ ਲੱਗੀ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News