ਨੌਕਰੀ ਮੰਗਣ ਗਏ 4 ਵਿਅਕਤੀਆਂ ਨੂੰ ਪਾਕਿ ਆਰਮੀ ਨੇ ਬੇਰਹਿਮੀ ਨਾਲ ਕੁੱਟਿਆ

09/22/2017 2:13:22 AM

ਇਸਲਾਮਾਬਾਦ— ਪੀ.ਓ.ਕੇ. ਦੀ ਨਿਲਾਮ ਵੈਲੀ 'ਚ ਨੌਕਰੀ ਮੰਗਣ ਗਏ 4 ਲੋਕਾਂ ਦੀ ਪਾਕਿਸਤਾਨੀ ਆਰਮੀ ਨੇ ਬੁਰੀ ਤਰ੍ਹਾਂ ਪਿਟਾਈ ਕਰ ਦਿੱਤੀ। ਇਹ ਸਭ ਪਾਕਿਸਤਾਨੀ ਮਾਲਿਕ ਦੇ ਇਸ਼ਾਰੇ 'ਤੇ ਹੋਇਆ।
ਪੀੜਤਾ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਦੇ ਕੈਪਟਨ ਨੇ ਆਦੇਸ਼ ਦਿੱਤੇ ਹਨ ਕਿ ਜਿਹੜੇ ਲੋਕ ਨੌਕਰੀ ਮੰਗਣ ਆਉਣ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਪਾਕਿਸਤਾਨੀ ਆਰਮੀ ਨੇ ਅਜਿਹੀ ਬੇਰਹਿਮ ਤੇ ਸ਼ਰਮਨਾਕ ਕਾਰਵਾਈ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਨਵਾਜ਼ ਸ਼ਰੀਫ ਦੀ ਸਰਕਾਰ 'ਚ ਪੀ.ਓ.ਕੇ. 'ਚ ਪਾਕਿਸਤਾਨੀ ਫੌਜ ਦੀ ਮਨਮਾਨੀ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਸਨ। ਪਾਕਿਸਤਾਨ ਦੇ ਆਗੂ ਪਾਕਿ ਆਰਮੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Related News