ਓਨਟਾਰੀਓ ''ਚ ਆਪਸ ''ਚ ਟਕਰਾਏ ਕਈ ਵਾਹਨ, 4 ਲੋਕ ਜ਼ਖਮੀ

Thursday, Apr 05, 2018 - 03:25 PM (IST)

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਬੈਰੀ 'ਚ ਬੁੱਧਵਾਰ ਦੀ ਸ਼ਾਮ ਨੂੰ ਹਾਈਵੇਅ-400 ਨੇੜੇ ਬੇਅਫੀਲਡ ਰੋਡ 'ਤੇ ਘੱਟੋ-ਘੱਟ 39 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ। ਓਨਟਾਰੀਓ ਸੂਬਾਈ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਬਰਫ ਪੈਣ ਕਾਰਨ ਹਾਈਵੇਅ 'ਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ ਅਤੇ ਇਕ ਦਮ ਆਪਸ 'ਚ ਵਾਹਨ ਟਕਰਾ ਗਏ।

PunjabKesari

ਪੁਲਸ ਅਧਿਕਾਰੀ ਮੁਤਾਬਕ ਹਾਲਾਂਕਿ ਹਾਦਸੇ 'ਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ 4 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। 

PunjabKesari
ਪੁਲਸ ਦਾ ਕਹਿਣਾ ਹੈ ਕਿ ਵਾਹਨਾਂ ਦੀ ਟੱਕਰ ਵਿਚ ਇਕ ਵੱਡਾ ਟਰੱਕ ਵੀ ਸ਼ਾਮਲ ਹੈ। ਹਾਦਸੇ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਬਰਫ ਪੈਣ ਕਾਰਨ ਸੜਕ 'ਤੇ ਤਿਲਕਣ ਬਹੁਤ ਜ਼ਿਆਦਾ ਵਧ ਗਈ, ਜਿਸ ਕਾਰਨ ਇਹ ਪਰੇਸ਼ਾਨੀ ਪੈਦਾ ਹੋ ਗਈ ਅਤੇ ਲੋਕ ਮੁਸੀਬਤ ਵਿਚ ਫਸ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਮਗਰੋਂ ਹਾਈਵੇਅ-400 ਨੂੰ ਬੰਦ ਕਰ ਦਿੱਤਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਇਸ ਰੋਡ 'ਤੇ ਯਾਤਰਾ ਨਾ ਕਰਨ ਲਈ ਕਿਹਾ ਹੈ।


Related News