ਲੀਬੀਆ ਦੇ ਤੱਟ ''ਤੇ 34 ਰਿਫਿਊਜੀ ਡੁੱਬੇ ਮਿਲੇ

05/24/2017 8:47:35 PM

ਰੋਮ — ਲੀਬੀਆ ਦੇ ਤੱਟ ਤੋਂ 30 ਮੀਲ ਦੂਰ ਸਮੁੰਦਰ 'ਚ ਬੁੱਧਵਾਰ ਨੂੰ 34 ਰਿਫਿਊਜੀ ਡੁੱਬ ਗਏ। ਇਟਲੀ ਦੇ ਤੱਟ ਰੱਖਿਅਕ ਬਲ ਦੇ ਕਮਾਂਡਰ ਕੋਸੀਮੋ ਨਿਕਾਸਤ੍ਰੋ ਨੇ ਦੱਸਿਆ ਕਿ ਕਿਸ਼ਤੀ ਡੁੱਬਣ ਨਾਲ ਲਗਭਗ 200 ਲੋਕ ਸਮੁੰਦਰ 'ਚ ਡਿੱਗ ਗਏ। ਸਮੁੰਦਰ ਦੀ ਸਤਹ 'ਤੇ ਰਿਫਿਊਜੀਆਂ ਦੇ ਘੱਟੋਂ-ਘੱਟ 20 ਮ੍ਰਿਤਰ ਸਰੀਰ ਦੇਖੇ ਗਏ। ਰਾਹਤ ਸਮੂਹ ਐੱਮ. ਓ. ਏ. ਐੱਸ. ਨੇ ਦੱਸਿਆ ਕਿ 34 ਮ੍ਰਿਤਕ ਸਰੀਰ ਬਰਾਮਦ ਕੀਤੇ ਜਾ ਚੁੱਕੇ ਹਨ। ਕਮਾਂਡਰ ਨਿਕਾਸਤ੍ਰੋ ਨੇ ਦੱਸਿਆ ਕਿ ਤੱਟ ਰੱਖਿਅਕ ਹੱਲ ਨੇ ਰਾਹਤ ਅਤੇ ਬਚਾਅ ਅਭਿਆਨ ਲਈ ਅਤੇ ਜਹਾਜ਼ਾਂ ਨੂੰ ਬੁਲਾਇਆ ਹੈ। ਤੱਟ ਰੱਖਿਆ ਬਲ 15 ਕਿਸ਼ਤੀਆਂ 'ਚ ਸਵਾਰ 17 ਹਜ਼ਾਰ ਲੋਕਾਂ ਨੂੰ ਸਮੁੰਦਰ ਤੋਂ ਸੁਰੱਖਿਅਤ ਕੱਢਣ ਲਈ ਪਹਿਲਾਂ ਤੋਂ ਹੀ ਅਭਿਆਨ ਚੱਲਾ ਰਹੇ ਹਨ।


Related News