ਅਮਰੀਕਾ ''ਚ ਟਰੇਨਾਂ ਵਿਚਾਲੇ ਟੱਕਰ, 33 ਲੋਕ ਜ਼ਖਮੀ

Tuesday, Aug 22, 2017 - 01:34 PM (IST)

ਅਮਰੀਕਾ ''ਚ ਟਰੇਨਾਂ ਵਿਚਾਲੇ ਟੱਕਰ, 33 ਲੋਕ ਜ਼ਖਮੀ

ਅਪਰ ਡਰਬੀ— ਅਮਰੀਕਾ ਦੇ ਉੱਪਨਗਰ ਫਿਲਾਡੇਲਫੀਆ 'ਚ ਰੇਲਵੇ ਸਟੇਸ਼ਨ 'ਤੇ ਖੜ੍ਹੀ ਇਕ ਟਰੇਨ ਨਾਲ ਇਕ ਹੋਰ ਟਰੇਨ ਦੇ ਟਕਰਾ ਜਾਣ ਕਾਰਨ 33 ਲੋਕ ਜ਼ਖਮੀ ਹੋ ਗਏ। ਦੱਖਣੀ-ਪੱਛਮੀ ਪੇਨੀਸਲਵੇਨੀਆ ਟਰਾਂਸਪੋਰਟੇਸ਼ਨ ਅਥਾਰਿਟੀ  (ਐੱਸ. ਈ. ਪੀ. ਟੀ. ਏ.) ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਰਾਤ ਤਕਰੀਬਨ ਸਵਾ 12 ਵਜੇ ਹੋਇਆ ਸੀ। ਐੱਸ. ਈ. ਪੀ. ਟੀ. ਏ. ਦੇ ਬੁਲਾਰੇ ਹੀਥਰ ਰੈਡਫਰਨ ਨੇ ਦੱਸਿਆ ਕਿ ਨਾਰੀਸਟਾਊਨ ਵੱਲ ਜਾਣ ਵਾਲੀ ਹਾਈ ਸਪੀਡ ਲਾਈਨ ਟਰੇਨ ਅਪਰ ਡਰਬੀ 'ਚ 69ਵੇਂ ਸਟਰੀਟ ਟਰਮੀਨਲ 'ਤੇ ਖੜ੍ਹੀ ਟਰੇਨ ਨਾਲ ਜਾ ਟਕਰਾਈ। 
ਐੱਸ. ਈ. ਪੀ. ਟੀ. ਏ. ਨੇ ਦੱਸਿਆ ਕਿ ਹਾਦਸੇ ਵਿਚ ਟਰੇਨ ਵਿਚ ਸਵਾਰ 33 ਲੋਕ ਜ਼ਖਮੀ ਹੋ ਗਏ। ਅੱਜ ਸਵੇਰੇ ਸੰਖੇਪ ਜਾਣਕਾਰੀ ਵਿਚ ਅਪਰ ਡਰਬੀ ਦੇ ਮੇਅਰ ਨਿਕੋਲਸ ਮਿਕੋਜੀ ਨੇ ਦੱਸਿਆ ਕਿ ਹਾਦਸੇ 'ਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਮਿਕੋਜੀ ਨੇ ਦੱਸਿਆ ਕਿ ਕੰਡਕਟਰ ਇਸ ਸਮੇਂ ਹਸਪਤਾਲ ਵਿਚ ਦਾਖਲ ਹੈ, ਉਸ ਦੀ ਹਾਲਤ ਬਾਰੇ ਨਹੀਂ ਦੱਸਿਆ ਜਾ ਸਕਦਾ। ਟੱਕਰ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News