ਨੇਪਾਲ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ''ਚ 32 ਵਰਕਰ ਗ੍ਰਿਫਤਾਰ

Wednesday, Jan 30, 2019 - 07:30 PM (IST)

ਨੇਪਾਲ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ''ਚ 32 ਵਰਕਰ ਗ੍ਰਿਫਤਾਰ

ਕਾਠਮੰਡੂ— ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਬੁੱਧਵਾਰ ਨੂੰ ਕਾਠਮੰਡੂ 'ਚ 9 ਔਰਤਾਂ ਸਣੇ ਘੱਟ ਤੋਂ ਘੱਟ 32 ਮਨੁੱਖੀ ਅਧਿਕਾਰ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੂਰਿਜ਼ਮ ਮੰਤਰੀ ਰਬਿੰਦਰ ਅਧਿਕਾਰੀ ਦੀ ਵਿਮਾਨ ਖਰੀਦ ਘੋਟਾਲੇ 'ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਤੇ ਅੰਦੋਲਨ ਕਰ ਰਹੇ ਸੀਨੀਅਰ ਸਰਜਨ ਡਾਕਟਰ ਗੋਬਿੰਦ ਕੇਸੀ ਦੀਆਂ ਮੰਗਾਂ ਨੂੰ ਪੂਰਾ ਕਰਨ ਨੂੰ ਲੈ ਕੇ ਪ੍ਰਦਰਸ਼ਨ ਦਾ ਆਯੋਜਨ ਹਿਊਮਨ ਰਾਈਟ ਐਂਡ ਪੀਸ ਸੋਸਾਇਟੀ ਨੇਪਾਲ ਨੇ ਕੀਤਾ ਸੀ। 

ਸੰਸਦੀ ਕਮੇਟੀ ਦੀ ਇਕ ਰਿਪੋਰਟ ਮੁਤਾਬਕ ਸਰਕਾਰੀ ਨੇਪਾਲ ਏਅਰਲਾਈਨਸ ਲਈ ਦੋ ਜਹਾਜ਼ਾਂ ਦੀ ਖਰੀਦ 'ਚ 4.5 ਅਰਬ ਰੁਪਏ ਦਾ ਨੁਕਸਾਨ ਹੋਇਆ ਤੇ ਟੂਰਿਜ਼ਮ ਮੰਤਰੀ ਅਧਿਕਾਰੀ ਨੇ ਸੰਸਦੀ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਕਥਿਤ ਤੌਰ 'ਤੇ ਗਲਤ ਬਿਆਨ ਦਿੱਤਾ। ਮੈਡੀਕਲ ਖੇਤਰ 'ਚ ਵਿਆਪਕ ਸੁਧਾਰ ਦੀ ਮੰਗ ਨੂੰ ਲੈ ਕੇ ਡਾਕਟਰ ਕੇਸੀ 20 ਦਿਨਾਂ ਤੋਂ ਧਰਨੇ 'ਤੇ ਹਨ। ਹਾਲਾਂਕਿ ਪਿਛਲੇ ਹਫਤੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤੇ ਬਗੈਰ ਸੰਸਦ 'ਚ ਬਹੁਮਤ ਨਾਲ ਇਕ ਮੈਡੀਕਲ ਬਿੱਲ ਪਾਸ ਕਰ ਦਿੱਤਾ।


author

Baljit Singh

Content Editor

Related News