ਅਮਰੀਕਾ ਦੇ ਨਿਊਜਰਸੀ ’ਚ ਬੱਚਿਆਂ ਦਾ ਕਰਦੇ ਸੀ ਆਨਲਾਈਨ ਜਿਨਸੀ ਸ਼ੋਸ਼ਣ, 31 ਵਿਅਕਤੀ ਕੀਤੇ ਕਾਬੂ

Thursday, Jul 15, 2021 - 09:52 PM (IST)

ਅਮਰੀਕਾ ਦੇ ਨਿਊਜਰਸੀ ’ਚ ਬੱਚਿਆਂ ਦਾ ਕਰਦੇ ਸੀ ਆਨਲਾਈਨ ਜਿਨਸੀ ਸ਼ੋਸ਼ਣ, 31 ਵਿਅਕਤੀ ਕੀਤੇ ਕਾਬੂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਜਰਸੀ ’ਚ ਪੁਲਸ ਨੇ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਬੱਚਿਆਂ ਦਾ ਆਨਲਾਈਨ ਸ਼ੋਸ਼ਣ ਕਰਨ ਵਾਲੇ ਤਕਰੀਬਨ 31 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਊਜਰਸੀ ਦੇ ਅਟਾਰਨੀ ਜਨਰਲ (ਏ. ਜੀ.) ਗੁਰਬੀਰ ਗਰੇਵਾਲ ਨੇ ਜਾਣਕਾਰੀ ਦਿੱਤੀ ਕਿ 18 ਤੋਂ 65 ਸਾਲ ਦੀ ਉਮਰ ਦੇ 31 ਵਿਅਕਤੀਆਂ ਨੂੰ ਅਪ੍ਰੈਲ ਤੋਂ ਜੂਨ ਦਰਮਿਆਨ ਫੜਿਆ ਗਿਆ ਸੀ। ਅਟਾਰਨੀ ਜਨਰਲ ਨੇ ਦੱਸਿਆ ਕਿ ਨਿਊਜਰਸੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਅਤੇ ਗੇਮਿੰਗ ਐਪਸ ਜ਼ਰੀਏ ਬੱਚਿਆਂ ਦਾ ਆਨਲਾਈਨ ਜਿਨਸੀ ਸ਼ੋਸ਼ਣ ਦੀ ਜਾਂਚ ’ਚ 31 ਵਿਅਕਤੀਆਂ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ : ਪਰਿਵਾਰ ਨੂੰ ਇਟਲੀ ਬੁਲਾਉਣ ਦੇ ਸੁਪਨੇ ਦੇਖਦਾ ਜਹਾਨੋਂ ਤੁਰ ਗਿਆ ਪੰਜਾਬੀ ਨੌਜਵਾਨ

ਇਨ੍ਹਾਂ ਵਿਅਕਤੀਆਂ ’ਤੇ ਅਪ੍ਰੈਲ ਤੋਂ ਜੂਨ ਦਰਮਿਆਨ ਅਪਰਾਧਿਕ ਸ਼ੋਸ਼ਣ ਤੋਂ ਲੈ ਕੇ ਬਾਲ ਸੈਕਸ ਸ਼ੋਸ਼ਣ ਦੀ ਸਮੱਗਰੀ ਰੱਖਣ, ਜਿਸ ਵਿੱਚ ਬਾਲ ਬਲਾਤਕਾਰ ਦੀਆਂ ਵੀਡੀਓ ਵੀ ਸ਼ਾਮਲ ਹਨ, ਦੇ ਦੋਸ਼ ਹਨ। ਗਰੇਵਾਲ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਬੱਚਿਆਂ ਨੇ ਆਪਣੇ ਇਲੈਕਟ੍ਰਾਨਿਕ ਉਪਕਰਨਾਂ ਨਾਲ ਵਧੇਰੇ ਸਮਾਂ ਬਿਤਾਉਣਾ ਜਾਰੀ ਰੱਖਿਆ ਹੈ, ਇਸ ਲਈ ਮਾਪਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਏ. ਜੀ. ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ’ਚ 20 ਸਾਲਾ ਰਿਆਨ ਓਲਸਨ ਵੀ ਸ਼ਾਮਲ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਇੱਕ ਗੇਮ ਰਾਹੀਂ ਪੀੜਤ ਲੜਕੀ ਨੂੰ ਜਿਨਸੀ ਸਮੱਗਰੀ ਭੇਜਣ ਬਦਲੇ ਅੰਕ ਪ੍ਰਾਪਤ ਕਰਨ ਲਈ ਕਿਹਾ। ਇਸੇ ਤਰ੍ਹਾਂ ਹੀ ਹੋਰਨਾਂ ਅਪਰਾਧੀਆਂ ਨੇ ਵੀ ਬੱਚਿਆਂ ਦਾ ਸ਼ੋਸ਼ਣ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਏ।

 


author

Manoj

Content Editor

Related News