ਰੂਸ ਤੋਂ ਰੈਸਕਿਊ ਕੀਤੇ ਗਏ 31 ਬੱਚੇ ਯੂਕ੍ਰੇਨ ਪਰਤੇ, ਕਿਹਾ - ਸਾਨੂੰ ਜਾਨਵਰਾਂ ਵਾਂਗ ਰੱਖਿਆ ਗਿਆ ਸੀ

04/10/2023 1:27:49 PM

ਕੀਵ (ਇੰਟ.)- ਜੰਗ ਦੌਰਾਨ ਯੂਕ੍ਰੇਨ ਤੋਂ ਅਗਵਾ ਕੀਤੇ ਗਏ ਜਾਂ ਰੂਸ ਭੇਜੇ ਗਏ ਕਈ ਬੱਚੇ ਸ਼ਨੀਵਾਰ ਨੂੰ ਆਪਣੇ ਪਰਿਵਾਰਾਂ ਕੋਲ ਪਹੁੰਚ ਗਏ। ਇਕ ਲੰਮੇ ਆਪ੍ਰੇਸ਼ਨ ਤੋਂ ਬਾਅਦ ਯੂਕ੍ਰੇਨ ’ਚ 31 ਬੱਚੇ ਆਪਣੇ ਮਾਪਿਆਂ ਕੋਲ ਪਹੁੰਚੇ। ਇਨ੍ਹਾਂ ਬੱਚਿਆਂ ਨੂੰ ਜੰਗ ਦੌਰਾਨ ਰੂਸ ਜਾਂ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿਚ ਡਿਪੋਰਟ ਕਰ ਦਿੱਤਾ ਗਿਆ ਸੀ। ਮਾਵਾਂ ਨੇ ਕੀਵ ਪਹੁੰਚਦੇ ਹੀ ਆਪਣੇ ਬੱਚਿਆਂ ਨੂੰ ਜੱਫੀ ਪਾ ਲਈ।

ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ

ਚਾਰ ਦੇਸ਼ਾਂ ਦੀ ਯਾਤਰਾ ਕਰ ਕੇ ਯੂਕ੍ਰੇਨ ਪਹੁੰਚੇ ਇਨ੍ਹਾਂ ਬੱਚਿਆਂ ਨੂੰ ਬਚਾਉਣ ਪਿੱਛੇ ਸੇਵ ਯੂਕ੍ਰੇਨ ਨਾਂ ਦੇ ਸਮੂਹ ਦਾ ਸਮਰਥਨ ਹੈ। ਪਿਛਲੇ ਇਕ ਸਾਲ ਵਿਚ ਉਸ ਨੇ ਅਜਿਹੇ 95 ਬੱਚਿਆਂ ਨੂੰ ਬਚਾਇਆ ਹੈ। ਮਹੀਨਿਆਂ ਬਾਅਦ ਘਰ ਪਰਤੇ ਬੱਚੇ ਮਾਪਿਆਂ ਨੂੰ ਮਿਲਦੇ ਹੀ ਰੋਣ ਲੱਗ ਪਏ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ। ਬਚਾਏ ਗਏ 31 ਬੱਚਿਆਂ ਵਿਚੋਂ 13 ਸਾਲਾ ਲੜਕੀ ਨੇ ਦੱਸਿਆ ਕਿ ਪਿਛਲੇ ਸਾਲ ਜੰਗ ਸ਼ੁਰੂ ਹੋਣ ਤੋਂ ਬਾਅਦ, ਮੈਂ ਅਤੇ ਮੇਰੀ ਭੈਣ ਰੂਸ ਦੇ ਕਬਜ਼ੇ ਵਾਲੇ ਖੇਰਸਾਨ ਨੂੰ ਛੱਡ ਕੇ ਕ੍ਰੀਮੀਆ ਵਿੱਚ ਕੁਝ ਹਫ਼ਤਿਆਂ ਲਈ ਹਾਲੀਡੇ ਕੈਂਪ ਵਿਚ ਚਲੇ ਗਏ। ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਇਕ ਦਿਨ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਲੰਬੇ ਸਮੇਂ ਲਈ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਪਰਿਵਾਰ ਸਾਨੂੰ ਗੋਦ ਲੈਣਗੇ। ਇਸ ਗੱਲ ਦਾ ਪਤਾ ਲੱਗਦਿਆਂ ਹੀ ਅਸੀਂ ਸਾਰੇ ਰੋਣ ਲੱਗ ਪਏ ਅਤੇ ਘਰ ਵਾਪਸ ਭੇਜੇ ਜਾਣ ਦੀ ਬੇਨਤੀ ਕਰਨ ਲੱਗੇ।

ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'

ਇਕ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਯੂਕ੍ਰੇਨ ਤੋਂ ਪੋਲੈਂਡ, ਬੇਲਾਰੂਸ ਅਤੇ ਮਾਸਕੋ ਦੇ ਰਸਤੇ ਕ੍ਰੀਮੀਆ ਪਹੁੰਚੀ ਸੀ। ਕ੍ਰੀਮੀਆ ਵਿੱਚ ਕੰਡਿਆਲੀ ਤਾਰ ਪਿੱਛੇ ਰੋਂਦੇ ਹੋਏ ਮਾਸੂਮਾਂ ਨੂੰ ਛੱਡਣਾ ਉਨ੍ਹਾਂ ਲਈ ਦੁੱਖ ਦਾ ਪਲ ਸੀ। ਕੀਵ ਪਹੁੰਚਣ ਤੋਂ ਬਾਅਦ, ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਕਰੋਚ ਅਤੇ ਚੂਹਿਆਂ ਵਿਚਕਾਰ ਰੱਖਿਆ ਗਿਆ ਸੀ। ਇਸ ਦੌਰਾਨ 4-6 ਮਹੀਨੇ ਇਕ ਡੇਰੇ ’ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਜਗ੍ਹਾ ’ਤੇ ਭੇਜ ਦਿੱਤਾ ਜਾਂਦਾ ਸੀ। ਖੇਰਸਾਨ ਤੋਂ ਬਚਾਈ ਗਈ ਕੁੜੀ ਵਿਤਾਲੀ ਨੇ ਕਿਹਾ - ‘ਸਾਨੂੰ ਇਕ ਵੱਖਰੀ ਇਮਾਰਤ ਵਿਚ ਬੰਦ ਕਰ ਦਿੱਤਾ ਗਿਆ ਸੀ। ਉੱਥੇ ਸਾਨੂੰ ਜਾਨਵਰਾਂ ਵਾਂਗ ਰੱਖਿਆ ਗਿਆ ਸੀ। ਸਾਨੂੰ ਦੱਸਿਆ ਗਿਆ ਕਿ ਸਾਡੇ ਪਰਿਵਾਰ ਸਾਨੂੰ ਵਾਪਸ ਨਹੀਂ ਲੈਣਾ ਚਾਹੁੰਦੇ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਜਥਾ ਰਵਾਨਾ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News