ਕੈਨੇਡਾ : ਓਂਟਾਰੀਓ ਵਿਖੇ 30ਵੇਂ ਕਬੱਡੀ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼
Saturday, Aug 12, 2023 - 10:31 PM (IST)
ਬਰੈਂਪਟਨ (ਰਮਨਦੀਪ ਸਿੰਘ ਸੋਢੀ) : ਕੈਨੇਡਾ ਵਿਖੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕੈਨੇਡਾ 'ਚ 30ਵੇਂ ਕਬੱਡੀ ਕੱਪ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਇਸ ਕੱਪ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ 'ਦੇਹਿ ਸ਼ਿਵਾ ਬਰ ਮੋਹਿ' ਸ਼ਬਦ ਗਾਇਨ ਕੀਤਾ ਗਿਆ, ਉਪਰੰਤ ਕੈਨੇਡਾ ਦਾ ਨੈਸ਼ਨਲ ਐਂਥਮ ਅਤੇ ਫਿਰ ਸਿੱਖ ਮਰਿਆਦਾ ਮੁਤਾਬਕ ਪਾਠੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਹਮਿਲਟਨ ਦੇ ਫ਼ਸਟ ਓਂਟਾਰੀਓ ਸੈਂਟਰ ਵਿਖੇ ਹੋ ਰਹੇ ਇਸ ਕੱਪ ਵਿੱਚ ਟੋਰਾਂਟੋ ਤੋਂ ਇਲਾਵਾ ਵੈਨਕੂਵਰ, ਕੈਲਗਰੀ, ਓਟਵਾ ਅਤੇ ਐਡਮਿੰਟਨ ਤੋਂ ਵੀ ਦਰਸ਼ਕ ਪਹੁੰਚੇ ਹੋਏ ਹਨ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਪ੍ਰਸਿੱਧ ਗਾਇਕ ਬੱਬੂ ਮਾਨ ਦੇ ਹੋਣ ਜਾ ਰਹੇ ਲਾਈਵ ਕੰਸਰਟ ਦਾ ਪਹਿਲਾ ਪੋਸਟਰ ਰਿਲੀਜ਼
ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ 'ਚ ਪੋਲ-ਏ 'ਚ ਕੈਨੇਡਾ ਈਸਟ, ਇੰਗਲੈਂਡ, ਕੈਨੇਡਾ ਵੈਸਟ ਤੇ ਪੋਲ-ਬੀ 'ਚ ਯੂਐੱਸਏ, ਪਾਕਿਸਤਾਨ ਤੇ ਇੰਡੀਆ ਹਨ। ਖਾਸ ਗੱਲ ਇਹ ਹੈ ਕਿ ਕਰੀਬ ਇਕ ਦਹਾਕੇ ਬਾਅਦ ਪਾਕਿਸਤਾਨ ਦੀ ਟੀਮ ਵੀ ਹਿੱਸਾ ਲੈ ਰਹੀ ਹੈ। ਇਸ ਦੌਰਾਨ ਭੰਗੜਾ ਤੇ ਢਾਡੀ ਵਾਰਾਂ ਦਾ ਵੀ ਗਾਇਨ ਕੀਤਾ ਗਿਆ। ਪਹਿਲਾ ਮੈਚ ਇੰਗਲੈਂਡ ਅਤੇ ਕੈਨੇਡਾ ਈਸਟ ਦਰਮਿਆਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੈਰਿਸ: ਆਈਫਲ ਟਾਵਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖਾਲੀ
ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਦੇ ਪ੍ਰੈਜ਼ੀਡੈਂਟ ਜੁਝਾਰ ਸ਼ਾਕਰ ਨੇ ਦੱਸਿਆ ਕਿ ਇਸ ਦਾ ਆਗਾਜ਼ ਫਰਸਟ ਓਂਟਾਰੀਓ ਸੈਂਟਰ 'ਚ ਸਵੇਰੇ 11 ਵਜੇ ਤੋਂ ਹੋਵੇਗਾ, ਜੋ ਰਾਤ 8.30 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਇੰਡੀਆ, ਕੈਨੇਡਾ ਵੈਸਟ ਤੇ ਈਸਟ, ਇੰਗਲੈਂਡ, ਯੂ. ਐੱਸ.ਏ. ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਅੰਡਰ-21 ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਪਹਿਲਾ ਇਨਾਮ ਨਾਰਥ ਵਾਲ ਕੰਸਟ੍ਰਕਸ਼ਨ ਅਤੇ ਦੂਜਾ ਇਨਾਮ ਐੱਸ. ਬੀ. ਐੱਸ. ਸਰਵਿਸਿਜ਼ ਵੱਲੋਂ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਬੰਧਕਾਂ 'ਚ ਜੁਝਾਰ ਸਿੰਘ ਪ੍ਰਧਾਨ ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ, ਜਸਵਿੰਦਰ ਸਿੰਘ ਸ਼ਾਕਰ, ਸੁੱਖੀ ਚੰਦੀ ਚੇਅਰਮੈਨ, ਸੁੱਖਾ ਰੰਧਾਵਾ, ਹਰਜੀਤ ਸਿੰਘ ਸਹੋਤਾ ਬੜਾ ਪਿੰਡ, ਮੀਕਾ ਜੌਹਲ, ਰਵਿੰਦਰ ਸਿੰਘ ਸੋਨੂੰ ਨਗਰ, ਜਸਵੀਰ ਸਿੰਘ ਢਿੱਲੋਂ, ਗੁਰਮੁੱਖ ਸਿੰਘ ਮੋਰੋ ਅਟਵਾਲ, ਹਰਨੇਕ ਸਿੰਘ ਬੱਲ, ਹਰਜਿੰਦਰ ਸੰਘੇੜਾ ਤਲਵਣ, ਪੰਮਾ ਸੋਹਲ, ਸੰਨੀ ਨੱਤ, ਰਾਜਵਿੰਦਰ ਮਿਕੂਨਰ, ਗੁਲਾਬ ਸੈਣੀ, ਨਵਜੋਤ ਸਿੰਘ, ਹਰਮਨ ਖੋਸਾ, ਸੁਭਾਸ਼ ਚੰਦ ਸੈਣੀ, ਇੰਦਰਜੀਤ ਗਿੱਲ, ਹਰਮਨ ਸਿੰਘ ਗਿੱਲ, ਗੁਰਮੀਤ ਸਿੰਘ ਔਜਲਾ, ਹਰਮੇਸ਼ ਮੇਸ਼ੀ ਬੈਂਸ, ਸੁਖਵਿੰਦਰ ਸਿੰਘ ਨੱਤ, ਦੇਵ ਮੈਂਬਰ, ਜੱਸ ਬਾਜਵਾ, ਸੰਨੀ ਗਰੇਵਾਲ, ਗੁਰਸੇਵਕ ਸਿੰਘ ਸੇਵਾਂ, ਅਜੇਪਾਲ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8