ਕਮਿਊਨਿਟੀ ਰੇਡੀਓ ਦੇ ਪੰਜਾਬੀ ਗਰੁੱਪ ਦੀ 30ਵੀਂ ਵਰ੍ਹੇਗੰਢ ਸਬੰਧੀ ਸਮਾਗਮ 26 ਨੂੰ

Tuesday, Jan 22, 2019 - 09:35 PM (IST)

ਕਮਿਊਨਿਟੀ ਰੇਡੀਓ ਦੇ ਪੰਜਾਬੀ ਗਰੁੱਪ ਦੀ 30ਵੀਂ ਵਰ੍ਹੇਗੰਢ ਸਬੰਧੀ ਸਮਾਗਮ 26 ਨੂੰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਇੱਥੇ ਵਿਦੇਸ਼ੀ ਧਰਤੀ 'ਤੇ ਪੰਜਾਬੀ ਭਾਸ਼ਾ ਅਤੇ ਕਲਚਰ ਦੇ ਪਸਾਰੇ ਤਹਿਤ ਸਥਾਨਕ ਬਹੁ-ਭਾਸ਼ਾਈ ਕਮਿਊਨਿਟੀ ਰੇਡੀਓ ਫਾਰ ਈ.ਬੀ ਵੱਲੋਂ ਪੰਜਾਬੀ ਭਾਸ਼ਾ ਗਰੁੱਪ ਦੇ 30 ਸਾਲ ਪੂਰੇ ਹੋਣ ਅਤੇ ਸਾਲਾਨਾ ਵਰ੍ਹੇਗੰਢ ਸਮਾਗਮ ਦਾ ਆਯੋਜਨ 26 ਜਨਵਰੀ ਦਿਨ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਹੈ।

ਸਮਾਗਮ ਦੀ ਜਾਣਕਾਰੀ ਦਿੰਦਿਆਂ ਕੋਰ ਕਮੇਟੀ ਮੈਂਬਰ ਰਛਪਾਲ ਹੇਅਰ, ਕ੍ਰਿਸ਼ਨ ਨਾਂਗੀਆ, ਕਨਵੀਨਰ ਹਰਜੀਤ ਲਸਾੜਾ, ਨਵਦੀਪ ਸਿੰਘ, ਅਜੇਪਾਲ ਸਿੰਘ ਅਤੇ ਦਲਜੀਤ ਸਿੰਘ ਨੇ ਸਾਂਝੇ ਤੋਰ 'ਤੇ ਮੀਡੀਆ ਨੂੰ ਦੱਸਿਆ ਕਿ ਪੰਜਾਬੀ ਗਰੁੱਪ ਦੇ ਵਲੰਟੀਅਰਾਂ ਵੱਲੋਂ ਬਾਰਵੀਕਿਊ ਅਤੇ ਅਦਾਰੇ ਲਈ ਫੰਡ-ਰੇਜਿੰਗ ਦੇ ਨਾਲ-ਨਾਲ ਸੱਭਿਆਚਾਰਕ ਵੰਨਗੀਆਂ 'ਚ ਕਵੀਸ਼ਰੀ, ਭੰਡਾਂ ਦੀਆਂ ਨਕਲਾਂ, ਮਲਵਈ ਬੋਲੀਆਂ, ਹਾਸ-ਸਕਿੱਟਾਂ, ਗਿੱਧਾ-ਭੰਗੜਾ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਜ਼ਿਕਰਯੋਗ ਹੈ ਕਿ ਇਸ ਸਮਾਰੋਹ 'ਚ ਕੈਨੇਡਾ ਨਿਵਾਸੀ ਕਵਿੱਤਰੀ ਨਵਜੋਤ ਕੌਰ ਸਿੱਧੂ ਦਾ ਪਲੇਠਾ ਕਾਵਿ-ਸੰਗ੍ਰਹਿ ‘ਅਹਿਸਾਸ’ ਵੀ ਲੋਕ ਅਰਪਣ ਕੀਤਾ ਜਾਵੇਗਾ। ਅਦਾਰੇ ਵੱਲੋਂ ਭਾਈਚਾਰੇ ਨੂੰ ਸਮਾਰੋਹ 'ਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।


author

Sunny Mehra

Content Editor

Related News