ਦੁਨੀਆਂ ਦੀਆਂ ਸਭ ਤੋਂ ਵਧੀਆ 150 ਯੂਨੀਵਰਸਿਟੀਆਂ ''ਚ ਇਟਲੀ ਦੀਆਂ 3 ਯੂਨੀਵਰਸਿਟੀਆਂ ਦੀ ਧੂਮ

Wednesday, Mar 12, 2025 - 09:36 PM (IST)

ਦੁਨੀਆਂ ਦੀਆਂ ਸਭ ਤੋਂ ਵਧੀਆ 150 ਯੂਨੀਵਰਸਿਟੀਆਂ ''ਚ ਇਟਲੀ ਦੀਆਂ 3 ਯੂਨੀਵਰਸਿਟੀਆਂ ਦੀ ਧੂਮ

ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਆਪਣੀ ਅਨੇਕਾਂ ਖੂਬੀਆਂ ਕਾਰਨ ਦੁਨੀਆਂ ਭਰ ਦੇ ਲੋਕਾਂ ਦਾ ਮਹਿਬੂਬ ਦੇਸ਼ ਹੈ। ਇੱਥੋ ਦੀਆਂ ਇਤਿਹਾਸਕ ਇਮਾਰਤਾਂ ਤੇ ਵਾਦੀਆਂ ਦੀ ਖੂਬਸੂਰਤੀ ਜਿੱਥੇ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚ ਦੀ ਹੈ। ਉੱਥੇ ਇਟਲੀ ਦੇ ਖਾਣੇ ਵੀ ਦੁਨੀਆਂ ਦੇ ਸੁਆਦ ਨੂੰ ਚੌਖਾ ਕਰਦੇ ਹਨ। ਇਟਲੀ ਨੂੰ ਪਿਆਰ ਵਾਲੇ ਲੋਕਾਂ ਲਈ ਇਹ ਖ਼ਬਰ ਅਹਿਮ ਹੈ ਕਿ ਇਟਲੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਹਾਲ ਹੀ ਵਿੱਚ ਇੱਕ ਹੋਰ ਵਾਧਾ ਹੋਇਆ ਹੈ ਕਿ ਦੁਨੀਆਂ ਦੀਆਂ 150 ਸਿਰਮੌਰ ਯੂਨੀਵਰਸਿਟੀਆਂ ਵਿੱਚੋਂ 3 ਯੂਨੀਵਰਸਿਟੀਆਂ ਇਟਲੀ ਦੀਆਂ ਦਾ ਨਾਮ ਐਲਾਨ ਹੋਣ ਨਾਲ ਹੁਣ ਇਟਲੀ ਦਾ ਜਲਵਾ ਪਹਿਲਾਂ ਤੋਂ ਵੀ ਹੋਰ ਜ਼ਿਆਦਾ ਚਮਕ ਉੱਠਿਆ ਹੈ।

PunjabKesari

ਵਿਸ਼ਵ ਦੀ ਪ੍ਰਸਿੱਧ ਕਵਾਕੁਆਰੇਲੀ ਸਾਇਮੰਡਸ (ਕਿਓਐੱਸ) ਦੀ ਯੂਨੀਵਰਸਿਟੀ ਰੈਕਿੰਗ ਦੀ ਸਾਲ 2025 ਦੀ ਰੈਕਿੰਗ ਰਿਪੋਰਟ ਜਿਹੜੀ ਕਿ ਸਿੱਖਿਆ ਦੇ ਮਿਆਰ ਨੂੰ ਲੈਕੇ ਕੀਤੀ ਜਾਂਦੀ ਹੈ ਜਿਸ ਦੀ ਸਥਾਪਨਾ 1990 ਨੂੰ ਯੂਕੇ ਵਿੱਚ ਹੋਈ ਜਿਸ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਚਾਹਵਾਨ ਵਿੱਦਿਆਰਥੀਆਂ ਨੂੰ ਮੁੱਫ਼ਤ ਸਹੀ ਜਾਣਕਾਰੀ ਅਤੇ ਸਲਾਹ  ਪ੍ਰਦਾਨ ਕਰਨਾ ਹੈ। ਉਸ ਅਨੁਸਾਰ ਇਟਲੀ ਦੇ ਮਿਲਾਨ ਦੀ ਪੌਲੀਟੈਕਨਿਕ ਯੂਨੀਵਰਸਿਟੀ ਦੁਨੀਆਂ ਵਿੱਚ 111ਵੇਂ ਸਥਾਨ ਤੇ, ਰੋਮ ਦੀ ਸੈਪੀਐਨਸਾ ਯੂਨੀਵਰਸਿਟੀ 132ਵੇਂ ਸਥਾਨ ਤੇ 'ਤੇ ਬਲੋਨੀਆਂ ਦੀ ਅਲਮਾ ਮਾਟਰ ਯੂਨੀਵਰਸਿਟੀ 132ਵੇਂ ਸਥਾਨ 'ਤੇ ਦਰਜਾਬੰਦੀ ਵਿੱਚ ਚੁਣੀ ਗਈ ਹੈ।

PunjabKesari

ਇਸ ਰੈਕਿੰਗ ਅਨੁਸਾਰ ਜੇਕਰ ਕਲਾਸੀਕਲ ਅਧਿਐਨ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਤੋਂ ਲਗਾਤਾਰ ਸੈਪੀਐਨਸਾ ਯੂਨੀਵਰਸਿਟੀ ਰੋਮ ਦਾ ਉੱਤਮ ਯੂਨੀਵਰਸਿਟੀ ਵਜੋਂ ਪਹਿਲਾਂ ਸਥਾਨ ਹੈ। ਇਸ ਯੂਨੀਵਰਸਿਟੀ ਨੂੰ ਕਲਾਸਿਕ ਅਤੇ ਪ੍ਰਾਚੀਨ ਇਤਿਹਾਸ ਵਿਸ਼ੇ ਲਈ 99,1 ਅੰਕ ਮਿਲੇ ਹਨ। ਵਿਸ਼ਵ ਪੱਧਰ ਤੇ ਇਟਲੀ ਰੈਕਿੰਗ ਵਿੱਚ ਐਂਟਰੀਆਂ ਦੀ ਗਿਣਤੀ ਵਿੱਚ ਅਤੇ ਦਰਜਾ ਪ੍ਰਾਪਤ ਯੂਨੀਵਰਸਿਟੀਆਂ ਵਿੱਚ ਦੀ ਗਿਣਤੀ ਵਿੱਚ 7ਵੇਂ ਸਥਾਨ 'ਤੇ ਹੈ। ਯੂਰਪ ਵਿੱਚੋਂ ਇਟਲੀ ਦਾ ਜਰਮਨ ਤੋਂ ਬਆਦ ਦੂਜਾ ਨੰਬਰ ਹੈ।


author

Baljit Singh

Content Editor

Related News