ਤੈਰਾਕੀ ਕਰਨ ਗਏ ਬੱਚੇ ਨਦੀ 'ਚ ਡੁੱਬੇ, ਤਿੰਨਾਂ ਦੀ ਹੋਈ ਮੌਤ
Monday, Jul 08, 2024 - 06:24 PM (IST)

ਮਨੀਲਾ (ਏਜੰਸੀ)- ਉੱਤਰੀ ਫਿਲੀਪੀਨਜ਼ ਦੇ ਕਲਿੰਗਾ ਸੂਬੇ 'ਚ 6 ਤੋਂ 9 ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਮ੍ਰਿਤਕ 6 ਸਾਲ ਦਾ ਇਕ ਮੁੰਡਾ ਅਤੇ 9 ਸਾਲ ਦੀਆਂ 2 ਕੁੜੀਆਂ ਐਤਵਾਰ ਨੂੰ ਪਿਨੁਕਪੁਕ ਕਸਬੇ 'ਚ ਇਕ ਪਰਿਵਾਰਕ ਸਮਾਰੋਹ 'ਚ ਸ਼ਾਮਲ ਹੋਣ ਗਏ ਸਨ। ਇੱਥੇ ਉਨ੍ਹਾਂ ਨੇ ਮਾਪਿਆਂ ਨੂੰ ਦੱਸੇ ਬਿਨਾਂ ਚਿਕੋ ਨਦੀ 'ਚ ਤੈਰਾਕੀ ਕਰਨ ਦਾ ਫ਼ੈਸਲਾ ਕੀਤਾ।
ਬੱਚਿਆਂ ਨਾਲ ਆਈ ਇਕ 16 ਸਾਲਾ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਨ੍ਹਾਂ ਨੂੰ ਬਚਾਉਣਾ ਉਸ ਲਈ ਅਸੰਭਵ ਹੋ ਗਿਆ। ਪਰਿਵਾਰ ਵਾਲੇ ਬੱਚਿਆਂ ਨੂੰ ਸਥਾਨਕ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਤੇਜ਼ ਵਹਾਅ ਕਾਰਨ, ਲੋਕਾਂ ਨੂੰ ਇਸ ਮੀਂਹ ਦੇ ਮੌਸਮ 'ਚ ਚਿਕੋ ਨਦੀ 'ਚ ਤੈਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e