ਨਾਈਜੀਰੀਆ ''ਚ ਵਧਦੀ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰਨ ''ਤੇ 29 ਬੱਚਿਆਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
Saturday, Nov 02, 2024 - 12:00 PM (IST)
ਅਬੂਜਾ (ਏਜੰਸੀ)- ਨਾਈਜੀਰੀਆ ਵਿਚ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ 29 ਬੱਚਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਅਦਾਲਤ ਵਿੱਚ ਆਪਣੀ ਦਲੀਲ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਵਿਚੋਂ 4 ਬੱਚੇ ਥਕਾਵਟ ਕਾਰਨ ਬੇਹੋਸ਼ ਹੋ ਗਏ ਸਨ। ਚਾਰਜਸ਼ੀਟ ਦੇ ਅਨੁਸਾਰ, ਨਾਈਜੀਰੀਆ ਵਿੱਚ ਅਸਮਾਨ ਛੂਹ ਰਹੀ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਕੁੱਲ 76 ਪ੍ਰਦਰਸ਼ਨਕਾਰੀਆਂ 'ਤੇ 10 ਗੰਭੀਰ ਦੋਸ਼ ਲਗਾਏ ਗਏ, ਜਿਨ੍ਹਾਂ ਵਿਚ ਦੇਸ਼ਧ੍ਰੋਹ, ਜਾਇਦਾਦ ਨੂੰ ਨਸ਼ਟ ਕਰਨਾ, ਦੰਗੇ ਅਤੇ ਬਗਾਵਤ ਕਰਨਾ ਸ਼ਾਮਲ ਹੈ। ਚਾਰਜਸ਼ੀਟ ਮੁਤਾਬਕ ਨਾਬਾਲਗਾਂ ਦੀ ਉਮਰ 14 ਤੋਂ 17 ਸਾਲ ਦਰਮਿਆਨ ਹੈ।
ਇਹ ਵੀ ਪੜ੍ਹੋ: WHO ਦੀ ਰਿਪੋਰਟ 'ਚ ਦਾਅਵਾ; ਟੀਬੀ ਦੇ ਇਲਾਜ 'ਚ ਭਾਰਤ ਦੁਨੀਆ 'ਚ ਸਭ ਤੋਂ ਬਿਹਤਰ
ਨਾਈਜੀਰੀਆ ਵਿੱਚ ਰਹਿਣ ਦੀ ਵੱਧ ਰਹੀ ਲਾਗਤ ਕਾਰਨ ਹਾਲ ਹੀ ਦੇ ਮਹੀਨਿਆਂ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਹਨ। ਨੌਜਵਾਨਾਂ ਲਈ ਬਿਹਤਰ ਮੌਕਿਆਂ ਅਤੇ ਨੌਕਰੀਆਂ ਦੀ ਮੰਗ ਨੂੰ ਲੈ ਕੇ ਅਗਸਤ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 20 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਈਜੀਰੀਆ ਵਿੱਚ ਮੌਤ ਦੀ ਸਜ਼ਾ 1970 ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਦੇਸ਼ ਵਿੱਚ 2016 ਤੋਂ ਬਾਅਦ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ। ਅਬੂਜਾ ਦੇ ਇੱਕ ਨਿੱਜੀ ਵਕੀਲ ਅਕਿੰਤਾਯੋ ਬਾਲੋਗੁਨ ਨੇ ਕਿਹਾ ਕਿ ਬਾਲ ਅਧਿਕਾਰ ਕਾਨੂੰਨ ਦੇ ਤਹਿਤ, ਕਿਸੇ ਵੀ ਬੱਚੇ ਖ਼ਿਲਾਫ਼ ਅਪਰਾਧਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਬਲੋਗਨ ਨੇ ਕਿਹਾ, "ਇਸ ਲਈ ਨਾਬਾਲਗਾਂ ਨੂੰ ਫੈਡਰਲ ਹਾਈ ਕੋਰਟ ਦੇ ਸਾਹਮਣੇ ਪੇਸ਼ ਕਰਨਾ ਗਲਤ ਹੈ।"
ਇਹ ਵੀ ਪੜ੍ਹੋ: ਕਮਲਾ ਹੈਰਿਸ ਕਾਰਨ ਆਈ ਆਰਥਿਕ ਤਬਾਹੀ ਨੂੰ ਖ਼ਤਮ ਕਰਕੇ ਨਵਾਂ ਆਰਥਿਕ ਚਮਤਕਾਰ ਕਰਾਂਗਾ: ਟਰੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8