ਜਾਪਾਨ ਦੇ ਓਸਾਕਾ ’ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, 27 ਲੋਕਾਂ ਦੀ ਮੌਤ

Friday, Dec 17, 2021 - 09:56 AM (IST)

ਜਾਪਾਨ ਦੇ ਓਸਾਕਾ ’ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, 27 ਲੋਕਾਂ ਦੀ ਮੌਤ

ਟੋਕੀਓ (ਭਾਸ਼ਾ)- ਜਾਪਾਨ ਦੇ ਓਸਾਕਾ ਸ਼ਹਿਰ 'ਚ ਇਕ ਇਮਾਰਤ 'ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਓਸਾਕਾ ਸਿਟੀ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਅਕੀਰਾ ਕਿਸ਼ਿਮੋਟੋ ਨੇ ਦੱਸਿਆ ਕਿ ਅੱਗ ਮਾਰਕੀਟ ਵਿਚ 8 ਮੰਜ਼ਿਲਾ ਇਮਾਰਤ ਦੀ ਚੌਥੀ ਜਾਂ ਪੰਜਵੀਂ ਮੰਜ਼ਿਲ 'ਤੇ ਲੱਗੀ। ਘਟਨਾ ਵਿਚ 28 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 27 ਲੋਕਾਂ ਦੇ ਦਿਲ ਜਾਂ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਨਾਈਜੀਰੀਆ ’ਚ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ

PunjabKesari

ਜਾਪਾਨੀ ਪ੍ਰਸਾਰਕ NHK ਨੇ ਰਿਪੋਰਟ ਦਿੱਤੀ ਕਿ ਇਮਾਰਤ ਵਿਚ ਇਕ ਕਲੀਨਿਕ, ਇਕ ਅੰਗਰੇਜ਼ੀ ਭਾਸ਼ਾ ਦਾ ਸਕੂਲ ਅਤੇ ਹੋਰ ਵਪਾਰਕ ਅਦਾਰੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਓਸਾਕਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਵਿਭਾਗ ਦੀਆਂ 70 ਗੱਡੀਆਂ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਅਤੇ ਕਰੀਬ 30 ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਵਿਦਿਆਰਥਣ ਨਾਲ ਸਮੂਹਕ ਜਬਰ-ਜ਼ਿਨਾਹ ਦੇ ਮਾਮਲੇ ’ਚ 4 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

 


author

cherry

Content Editor

Related News