25 ਅਕਤੂਬਰ ਦੀ ਸਵੇਰ ਤੋਂ ਬਦਲੇਗਾ ਯੂਰਪ ਦੀਆਂ ਘੜੀਆਂ ਦਾ ਸਮਾਂ

10/23/2020 5:08:19 PM

ਰੋਮ, (ਕੈਂਥ)- 24 ਅਕਤੂਬਰ, 2020 ਸ਼ਨੀਵਾਰ ਰਾਤ ਅਤੇ 28 ਅਕਤੂਬਰ ਐਤਵਾਰ ਸਵੇਰ ਨੂੰ ਯੂਰਪ ਦੇ ਦੇਸ਼ਾਂ ਦੀਆਂ ਘੜੀਆਂ ਦਾ ਸਮਾਂ ਗਰਮੀਆਂ ਵਾਲੇ ਸਮੇਂ ਤੋਂ ਬਦਲ ਕੇ ਸਰਦੀਆਂ ਵਾਲੇ ਸਮੇਂ ਵਿਚ ਤਬਦੀਲ ਹੋ ਜਾਵੇਗਾ। ਹੁਣ ਇਹ ਘੜੀਆਂ ਪਿੱਛੇ ਨੂੰ ਘੁਮਾਈਆਂ ਜਾਣਗੀਆਂ, ਇਸੇ ਤਰ੍ਹਾਂ ਇਟਲੀ ਦੇ ਲੋਕ ਜਦੋਂ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਦੀ ਸਵੇਰ ਦੇ 3 ਵਜੇ ਵੱਜਣਗੇ, ਉਦੋਂ ਇਨ੍ਹਾਂ ਘੜੀਆਂ ਤੇ 2 ਵਜੇ ਦਾ ਸਮਾਂ ਤਬਦੀਲ ਕੀਤਾ ਜਾਵੇਗਾ। 

ਕੰਪਿਊਟਰ, ਮੋਬਾਇਲ, ਟੈਬਲੇਟ, ਲੈਪਟਾਪ ,ਕਾਰਾਂ ਤੇ ਇਹ ਸਮਾਂ ਆਪਣੇ ਆਪ ਤਬਦੀਲ ਹੋ ਜਾਵੇਗਾ, ਜਦਕਿ ਕੰਧਾਂ ਵਾਲੀਆਂ ਘੜੀਆਂ ਨੂੰ ਆਪ ਵਾਪਸ ਮੋੜਨਾ ਪਵੇਗਾ, ਸ਼ਨੀਵਾਰ ਰਾਤ ਅਤੇ ਐਤਵਾਰ ਦੀ ਸਵੇਰ ਇਸ ਵਾਰ ਯੂਰਪ ਦੇ ਲੋਕਾਂ ਨੂੰ ਇਕ ਘੰਟਾ ਵੱਧ ਸੌਂਣ ਨੂੰ ਵੀ ਮਿਲੇਗਾ। ਹਾਲਾਂਕਿ, ਇਨ੍ਹਾਂ ਦੇਸ਼ਾਂ ਵਿਚ ਇਸ ਸਮੇਂ ਸਬੰਧੀ ਬਦਲਣ ਨੂੰ ਕਾਫ਼ੀ ਜ਼ਿਆਦਾ ਆਪਸੀ ਮਤਭੇਦ ਹਨ। 

ਇਕ ਸਾਲ ਵਿਚ 2 ਵਾਰ ਇਹ ਦੇਸ਼ ਘੜੀਆਂ ਦਾ ਸਮਾਂ ਮਾਰਚ ਅਤੇ ਅਕਤੂਬਰ ਦੇ ਅਖੀਰਲੇ ਐਤਵਾਰ ਨੂੰ ਬਦਲਦੇ ਹਨ ਜਿਵੇਂ ਕਿ ਹੁਣ ਇਟਲੀ ਵਿਚ ਭਾਰਤ ਦੇ ਸਮੇਂ ਤੋਂ 3:30 ਘੰਟੇ ( ਪਿੱਛੇ) ਦਾ ਫਰਕ ਹੈ। ਇਹ ਅਗਲੇ ਹਫਤੇ ਤੋਂ ਬਦਲ ਕੇ 4:30 ਘੰਟੇ ਵਿਚ ਤਬਦੀਲ ਹੋ ਜਾਵੇਗਾ, ਹਾਲਾਂਕਿ ਇਸ ਸਮੇਂ ਨੂੰ ਇਹ ਤਬਦੀਲ ਕਰਨਾ ਇਸ ਵਾਰ ਇਹ ਆਖਰੀ ਵਾਰ ਹੋ ਸਕਦਾ ਹੈ ਕਿਉਂਕਿ 2018 ਵਿਚ ਯੂਰਪੀਅਨ ਯੂਨੀਅਨ ਨੇ ਆਪਣੇ ਲੋਕਾਂ ਕੋਲੋਂ ਇਸ ਤਬਦੀਲੀ ਸਮੇਂ ਨੂੰ ਖਤਮ ਕਰਨ ਦੀ ਰਾਇ ਮੰਗੀ ਸੀ। ਇਸ ਵਿਚ 76 ਫੀਸਦੀ ਲੋਕਾਂ ਨੇ ਅਨੁਕੂਲ ਹੁੰਗਾਰਾ ਦਿੱਤਾ ਸੀ, ਜਿਸ 'ਤੇ ਸੂਤਰਾਂ ਅਨੁਸਾਰ 2021 ਵਿਚ ਕੋਈ ਨਵਾਂ ਫ਼ੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
 


Lalita Mam

Content Editor Lalita Mam