ਕੈਨੇਡਾ : ਓਂਟਾਰੀਓ 'ਚ ਪਹਿਲੀ ਵਾਰ ਬਣਨ ਜਾ ਰਿਹਾ ਹੈ ਫ਼ੌਜੀਆਂ ਦਾ ਪਿੰਡ
Thursday, Nov 12, 2020 - 10:52 AM (IST)
ਕਿੰਗਸਟੋਨ- ਓਂਟਾਰੀਓ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਾਬਕਾ ਫ਼ੌਜੀਆਂ ਲਈ ਉਹ ਕਿੰਗਸਟੋਨ ਵਿਚ ਬੇਘਰ ਸਾਬਕਾ ਫ਼ੌਜੀਆਂ ਲਈ 25 ਘਰ ਬਣਾਉਣਗੇ। ਇਨ੍ਹਾਂ 25 ਛੋਟੇ ਘਰਾਂ ਨੂੰ ਬਣਾਉਣ ਵਿਚ ਲਗਭਗ 2 ਲੱਖ ਡਾਲਰ ਦਾ ਖਰਚ ਆਵੇਗਾ ਤੇ ਬੇਘਰ ਫ਼ੌਜੀਆਂ ਨੂੰ ਘਰ ਮਿਲ ਸਕਣਗੇ।
ਮਿਊਂਸੀਪਲ ਅਫੇਅਰ ਤੇ ਹਾਊਸਿੰਗ ਨਾਲ ਸਬੰਧਤ ਮੰਤਰੀ ਐੱਮ. ਪੀ. ਪੀ. ਸਟੀਵ ਕਲਾਰਕ ਨੇ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਹੋਮ ਫਾਰ ਹੀਰੋਜ਼ ਫਾਊਂਡੇਸ਼ਨ ਨਾਲ ਸਮਝੌਤਾ ਹੋਇਆ ਹੈ। ਇਸ ਤਹਿਤ ਕਿੰਗਸਟੋਨ ਸੂਬਾ ਕੈਂਪਸ ਵਿਚ 'ਵੈਟਰਨਰਜ਼ ਵਿਲੇਜ' ਭਾਵ ਫ਼ੌਜੀਆਂ ਦਾ ਪਿੰਡ ਸਥਾਪਤ ਕੀਤਾ ਜਾਵੇਗਾ।
ਇਸ ਘਰ ਵਿਚ ਇਕ ਸੌਂਣ ਲਈ ਕਮਰਾ, ਲਿਵਿੰਗ ਰੂਮ, ਰਸੋਈ ਤੇ ਬਾਥਰੂਮ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਤਕ ਦਾਅ 'ਤੇ ਲਾਉਣ ਵਾਲਿਆਂ ਲਈ ਦੇਸ਼ ਬਹੁਤ ਇੱਜ਼ਤ ਤੇ ਮਾਣ ਰੱਖਦਾ ਹੈ। ਇਨ੍ਹਾਂ ਕੋਲ ਆਪਣੇ ਘਰ ਹੋਣੇ ਚਾਹੀਦੇ ਹਨ। ਓਂਟਾਰੀਓ ਵਿਚ ਇਹ ਪਹਿਲੀ ਤਰ੍ਹਾਂ ਦਾ ਵੱਖਰਾ ਪਿੰਡ ਹੋਵੇਗਾ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹਰ ਸਾਲ ਲਗਭਗ 5000 ਕੈਨੇਡੀਅਨ ਸਾਬਕਾ ਫ਼ੌਜੀ ਬੇਘਰ ਹੁੰਦੇ ਹਨ।