ਨਾਈਜੀਰੀਆ ''ਚ ਭਿਆਨਕ ਸੜਕ ਹਾਦਸਾ, 25 ਦੀ ਮੌਤ, 10 ਜ਼ਖ਼ਮੀ
03/25/2023 3:35:40 AM

ਅਬੂਜਾ : ਨਾਈਜੀਰੀਆ ਦੇ ਉੱਤਰ-ਪੂਰਬੀ ਰਾਜ ਬਾਉਚੀ 'ਚ ਇਕ ਸੜਕ ਹਾਦਸੇ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਫੈਡਰਲ ਰੋਡ ਸੇਫਟੀ ਕੋਰ (FRSC) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਾਈਜੀਰੀਆ ਦੇ ਰੋਜ਼ਾਨਾ ਅਖ਼ਬਾਰ ਪੰਚ ਨੇ FRSC ਕਮਾਂਡਰ ਯੂਸਫ ਅਬਦੁੱਲਾਹੀ ਦੇ ਹਵਾਲੇ ਨਾਲ ਕਿਹਾ, "ਹਸਪਤਾਲ ਦੇ ਇਕ ਡਾਕਟਰ ਨੇ 25 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ, ਜਿਨ੍ਹਾਂ 'ਚ 9 ਬਾਲਗ ਪੁਰਸ਼, 11 ਔਰਤਾਂ, 2 ਲੜਕੇ ਅਤੇ 3 ਲੜਕੀਆਂ ਸ਼ਾਮਲ ਹਨ।" 10 ਹੋਰ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਵੀਰਵਾਰ ਸ਼ਾਮ 4.30 ਵਜੇ ਵਾਪਰੀ ਅਤੇ ਸ਼ੁੱਕਰਵਾਰ ਨੂੰ ਐੱਫਆਰਐੱਸਸੀ ਦੁਆਰਾ ਪੁਸ਼ਟੀ ਕੀਤੀ ਗਈ।
ਇਹ ਵੀ ਪੜ੍ਹੋ : ਇਸ ਦਿਨ ਤੋਂ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇਕ ਘੰਟਾ ਅੱਗੇ, ਜਾਣੋ ਵਜ੍ਹਾ
ਅਖ਼ਬਾਰ ਨੇ ਅਬਦੁੱਲਾਹੀ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਕਿ 35 ਲੋਕਾਂ ਨੂੰ ਲਿਜਾ ਰਹੀ ਟੋਇਟਾ ਹਮਰ ਬੱਸ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਵਾਸ਼ ਦੇ ਕੋਲ ਇਕ ਦਰੱਖ਼ਤ ਹੇਠਾਂ ਸ਼ਰਨ ਲੈ ਰਹੇ 11 ਲੋਕਾਂ 'ਤੇ ਚੜ੍ਹ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।