ਕੈਨੇਡਾ 'ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ, ਚਿੰਤਾ 'ਚ ਪਰਿਵਾਰ

Monday, Mar 18, 2024 - 03:16 PM (IST)

ਕੈਨੇਡਾ 'ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ, ਚਿੰਤਾ 'ਚ ਪਰਿਵਾਰ

ਸਰੀ: ਕੈਨੇਡਾ ਵਿਚ ਪਿਛਲੇ ਦੋ ਹਫਤਿਆਂ ਦੌਰਾਨ ਤੀਜਾ ਪੰਜਾਬੀ ਨੌਜਵਾਨ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 23 ਸਾਲ ਦੇ ਜਸਦੀਪ ਪਰਮਾਰ ਦੀ ਭਾਲ ਕਰ ਰਹੀ ਸਰੀ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਸ ਨੇ ਦੱਸਿਆ ਕਿ ਜਸਦੀਪ ਪਰਮਾਰ ਨੂੰ ਆਖਰੀ ਵਾਰ 15 ਮਾਰਚ ਨੂੰ ਬਾਅਦ ਦੁਪਹਿਰ ਤਕਰੀਬਨ 3 ਵਜੇ 86ਵੇਂ ਐਵੇਨਿਊ ਦੇ 14700 ਬਲਾਕ ਵਿਚ ਦੇਖਿਆ ਗਿਆ। ਜਸਦੀਪ ਪਰਮਾਰ ਦਾ ਹੁਲੀਆ ਜਾਰੀ ਕਰਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਸਰੀਰ ਪਤਲਾ ਹੈ। ਉਸ ਦੇ ਵਾਲ ਕਾਲੇ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੇ ਰੰਗ ਦੀ ਟੌਮੀ ਹਿਲਫਾਇਰ ਜੈਕਟ, ਕਾਲੀ ਪੈਂਟ ਅਤੇ ਸਫੈਦ ਸ਼ੂਜ਼ ਪਹਿਨੇ ਹੋਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਣ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ

PunjabKesari

ਪੁਲਸ ਨੇ ਮੰਗੀ ਲੋਕਾਂ ਤੋਂ ਮਦਦ

ਜਸਦੀਪ ਪਰਮਾਰ ਦਾ ਪਰਿਵਾਰ ਅਤੇ ਪੁਲਸ ਉਸ ਦੀ ਸੁੱਖ ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਸ ਮੁਤਾਬਕ ਉਸ ਨੂੰ ਨਜ਼ਰ ਦੀ ਐਨਕ ਵੀ ਲੱਗੀ ਹੋਈ ਹੈ ਅਤੇ ਜੇ ਕਿਸੇ ਕੋਲ ਜਸਦੀਪ ਪਰਮਾਰ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰ.ਸੀ.ਐਮ.ਪੀ ਨਾਲ 604 599 0502 ’ਤੇ ਸੰਪਰਕ ਕਰਦਿਆਂ ਫਾਈਲ ਨੰਬਰ 2024-36837 ਦਾ ਹਵਾਲਾ ਦੇਵੇ। ਪੁਲਸ ਦੇ ਇਲਾਵਾ ਜਸਦੀਪ ਦੇ ਰਿਸ਼ਤੇਵਾਰਾਂ ਨੇ ਵੀ ਉਸ ਦੀ ਭਾਲ ਵਿਚ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜਸਦੀਪ ਪਰਮਾਰ ਤੀਜਾ ਪੰਜਾਬੀ ਨੌਜਵਾਨ ਹੈ ਪਿਛਲੇ ਕੁਝ ਦਿਨਾਂ ਵਿਚ ਲਾਪਤਾ ਹੋਇਆ। ਇਸ ਤੋਂ ਪਹਿਲਾਂ ਪ੍ਰਭਜੋਤ ਲਾਲੀ ਦੇ ਲਾਪਤਾ ਹੋਣ ਦੀ ਰਿਪੋਰਟ ਆਈ ਸੀ ਜਦਕਿ ਨਮਨਪ੍ਰੀਤ ਰੰਧਾਵਾ ਦੇ ਗੁੰਮਸ਼ੁਦਗੀ ਬਾਰੇ ਵੀ ਪੁਲਸ ਨੇ ਇਕ ਬਿਆਨ ਜਾਰੀ ਕਰਦਿਆਂ ਉਸ ਦੀ ਭਾਲ ਵਾਸਤੇ ਮਦਦ ਮੰਗੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News