ਦੱਖਣੀ ਕੋਰੀਆ ਦੇ ਬਾਜ਼ਾਰ ''ਚ ਲੱਗੀ ਭਿਆਨਕ ਅੱਗ, 227 ਦੁਕਾਨਾਂ ਸੜ ਕੇ ਸੁਆਹ
Tuesday, Jan 23, 2024 - 03:27 PM (IST)
ਸਿਓਲ (ਵਾਰਤਾ)- ਦੱਖਣੀ ਕੋਰੀਆ ਦੀ ਸਿਓਚੋਨ ਕਾਉਂਟੀ ਵਿਚ ਸਮੁੰਦਰੀ ਉਤਪਾਦਾਂ ਦੇ ਬਾਜ਼ਾਰ (marine products market) ਵਿਚ ਅੱਗ ਲੱਗਣ ਕਾਰਨ 227 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਫਾਇਰ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਘਟਨਾ ਰਾਜਧਾਨੀ ਸਿਓਲ ਤੋਂ ਕਰੀਬ 170 ਕਿਲੋਮੀਟਰ ਦੱਖਣ 'ਚ ਸਥਿਤ ਸੀਓਚੋਨ ਕਾਊਂਟੀ 'ਚ ਇਕ ਪਰੰਪਰਾਗਤ ਸਮੁੰਦਰੀ ਭੋਜਨ ਬਾਜ਼ਾਰ 'ਚ ਸੋਮਵਾਰ ਰਾਤ ਸਥਾਨਕ ਸਮੇਂ ਮੁਤਾਬਕ ਕਰੀਬ 8 ਵਜੇ ਵਾਪਰੀ।
ਇਹ ਵੀ ਪੜ੍ਹੋ: ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ)
ਤੇਜ਼ ਹਵਾ ਅਤੇ ਬਾਜ਼ਾਰ 'ਚ ਭੀੜ ਕਾਰਨ ਫਾਇਰ ਫਾਈਟਰਜ਼ ਨੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਦੀਆਂ 292 ਦੁਕਾਨਾਂ ਵਿੱਚੋਂ 227 ਸੜ ਕੇ ਸੁਆਹ ਹੋ ਗਈਆਂ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਅੱਗ ਬੁਝਾਉਣ ਲਈ 361 ਫਾਇਰਫਾਈਟਰਜ਼ ਅਤੇ 45 ਫਾਇਰ ਇੰਜਣਾਂ ਨੂੰ ਰਵਾਨਾ ਕੀਤਾ, ਜਦੋਂ ਕਿ ਕਾਉਂਟੀ ਅਧਿਕਾਰੀਆਂ ਨੇ ਬਾਜ਼ਾਰ ਦੇ ਨੇੜੇ ਵਸਨੀਕਾਂ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਜ਼ਹਿਰੀਲੀ ਗੈਸ ਲੀਕ ਤੋਂ ਬਚਾਇਆ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਪਾਕਿਸਤਾਨ ਨੇ ਉਗਲਿਆ ਜ਼ਹਿਰ, ਭਾਰਤ ਨੂੰ ਲੈ ਕੇ ਆਖੀ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8