ਮਿਸੀਸਾਗਾ ’ਚ 22 ਸਾਲਾ ਪਤਨੀ ਦਾ ਕਾਤਲ ਪਤੀ ਚਰਨਜੀਤ ਸਿੰਘ ਗ੍ਰਿਫ਼ਤਾਰ

Friday, Sep 23, 2022 - 07:22 PM (IST)

ਮਿਸੀਸਾਗਾ ’ਚ 22 ਸਾਲਾ ਪਤਨੀ ਦਾ ਕਾਤਲ ਪਤੀ ਚਰਨਜੀਤ ਸਿੰਘ ਗ੍ਰਿਫ਼ਤਾਰ

ਟੋਰਾਂਟੋ— ਟੋਰਾਂਟੋ ’ਚ ਔਰਿਜ਼ਨਲ ਪੁਲਸ ਨੇ ਮਿਸੀਸਾਗਾ ’ਚ ਆਪਣੀ 22 ਸਾਲਾ ਪਤਨੀ ਦਾ ਕਤਲ ਕਰਨ ਵਾਲੇ ਚਰਨਜੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਹਨ ਅਤੇ ਉਸ ਦੀ ਗਿ੍ਰਫ਼ਤਾਰੀ ਤੋਂ ਬਾਅਦ ਬਰੈਂਪਟਨ ਵਿਖੇ ਸਥਿਤ ਓਂਟਾਰੀਓ ਕੋਰਟ ਆਫ਼ ਜਸਟਿਸ ਵਿਖੇ ਪੇਸ਼ ਕੀਤਾ ਗਿਆ। 

ਇਥੇ ਦੱਸਣਯੋਗ ਹੈ ਕਿ ਇਹ ਘਟਨਾ ਸੋਮਵਾਰ ਦੀ ਹੈ। ਪੁਲਸ ਨੂੰ ਮੈਵਿਸ ਰੋਡ ਅਤੇ ਬਿ੍ਰਟੇਨੀਆ ਰੋਡ ਵਿਖੇ ਸ਼ਾਮ 6 ਵਜੇ ਦੇ ਕਰੀਬ ਚਾਕੂਬਾਜ਼ੀ ਦੀ ਘਟਨਾ ਦਾ ਪਤਾ ਲੱਗਾ ਸੀ। ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ 26 ਸਾਲਾ ਚਰਨਜੀਤ ਸਿੰਘ ਨੇ ਆਪਣੀ 22 ਸਾਲਾ ਪਤਨੀ ਚੰਦਨਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਦੋਹਾਂ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਜਾਪਾਨ ਨੇ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹੇ ਦਰਵਾਜ਼ੇ

ਘਟਨਾ ਦੇ ਸਮੇਂ ਚੰਦਨਪ੍ਰੀਤ ਨੇ ਵੀ ਆਪਣੇ ਪਤੀ ਦਾ ਮੁਕਾਬਲਾ ਕੀਤਾ, ਜਿਸ ’ਚ ਉਸ ਦੇ ਪਤੀ ਚਰਨਜੀਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਸਨ, ਲਿਹਾਜ਼ਾ ਉਸ ਦਾ ਵੀ ਮੈਡੀਕਲ ਕਰਵਾਇਆ ਗਿਆ। ਪੁਲਸ ਨੇ ਇਸ ਮਾਮਲੇ ’ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News