ਚੀਨ ''ਚ ਅੱਗ ਲੱਗਣ ਨਾਲ ਹੋਈ 22 ਵਿਅਕਤੀਆਂ ਦੀ ਮੌਤ

07/17/2017 11:40:33 AM

ਜਿੰਗ— ਚੀਨ ਦੇ ਪੂਰਬੀ ਸੂਬੇ ਜਿਆਂਗਸੂ 'ਚ ਅੱਜ ਇਕ ਘਰ 'ਚ ਅੱਗ ਲੱਗਣ ਨਾਲ ਘੱਟੋ-ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਇਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈPunjabKesariਕਿ ਚਾਂਗਸ਼ੂ ਸ਼ਹਿਰ 'ਚ ਦੋ ਮੰਜ਼ਿਲਾ ਇਕ ਇਮਾਰਤ 'ਚ ਅੱਜ ਤੜਕੇ ਅੱਗ ਲੱਗ ਗਈ। ਅੱਗ ਨਾਲ 22 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।


Related News