ਜਦੋਂ ਜੇਲ੍ਹ 'ਚੋਂ ਬਿਨਾਂ ਕੱਪੜਿਆਂ ਦੇ ਫਰਾਰ ਹੋਏ 200 ਕੈਦੀ, ਦੇਖ਼ਦੀ ਰਹਿ ਗਈ ਫੌਜ

09/17/2020 5:04:37 PM

ਕੰਪਾਲਾ : ਅਕਸਰ ਜੇਲ੍ਹ ਵਿਚੋਂ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅਫਰੀਕੀ ਦੇਸ਼ ਯੂਗਾਂਡਾ ਦੀ ਜੇਲ੍ਹ ਵਿਚੋਂ ਕੈਦੀਆਂ ਦੇ ਭੱਜਣ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਕਿਉਂਕਿ ਇਹ 200 ਕੈਦੀ ਜੇਲ੍ਹ ਵਿਚੋਂ ਨੰਗੇ ਹੋ ਕੇ ਫ਼ਰਾਰ ਹੋਏ ਹਨ। ਦਰਅਸਲ ਕੈਦੀਆਂ ਨੂੰ ਪਿੱਲੇ ਰੰਗ ਦਾ ਕੱਪੜਾ ਪੁਆਇਆ ਜਾਂਦਾ ਹੈ ਅਤੇ ਇਸੇ ਕਾਰਨ ਕੈਦੀਆਂ ਨੂੰ ਫੜੇ ਜਾਣ ਦਾ ਡਰ ਸਤਾਅ ਰਿਹਾ ਸੀ ਅਤੇ ਉਹ ਜਾਂਦੇ ਹੋਏ ਕੱਪੜੇ ਉਤਾਰ ਕੇ ਫਰਾਰ ਹੋ ਗਏ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਅਤੇ ਫ਼ੌਜ ਉਨ੍ਹਾਂ ਨੂੰ ਆਸਾਨੀ ਨਾਲ ਫੜ ਨਾ ਸਕੇ।

ਇਹ ਵੀ ਪੜ੍ਹੋ: ਇਸ ਭਾਰਤੀ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 11 ਲੱਖ ਦਾ ਇਨਾਮ

ਜੇਲ੍ਹ ਤੋੜਨ ਦੀ ਇਹ ਘਟਨਾ ਦੇਸ਼ ਦੇ ਪੂਰਬੀ-ਉਤਰੀ ਇਲਾਕੇ ਦੀ ਹੈ। ਸੁਰੱਖਿਆ ਫੋਰਸ ਹੁਣ ਇਨ੍ਹਾਂ ਕੈਦੀਆਂ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੈਦੀ ਦੇਸ਼ ਦੇ ਜੰਗਲੀ ਇਲਾਕੇ ਵਿਚ ਦੌੜ ਗਏ ਹਨ। ਜੇਲ੍ਹ ਚੋਂ ਫ਼ਰਾਰ ਹੋਣ ਦੌਰਾਨ ਕੈਦੀਆਂ ਅਤੇ ਸੁਰੱਖਿਆ ਕਰਮੀਆਂ ਵਿਚ ਗੋਲੀਬਾਰੀ ਵੀ ਹੋਈ, ਜਿਸ ਵਿਚ ਇਕ ਫੌਜੀ ਅਤੇ 2 ਕੈਦੀ ਮਾਰੇ ਗਏ। ਜੇਲ੍ਹ ਚੋਂ ਫ਼ਰਾਰ ਹੋਣ ਦੀ ਇਹ ਘਟਨਾ ਬੁੱਧਵਾਰ ਨੂੰ ਹੋਈ। ਇਹ ਜੇਲ੍ਹ ਮੋਰੋਟੋ ਜ਼ਿਲ੍ਹੇ ਵਿਚ ਫ਼ੌਜ ਦੀ ਛਾਉਣੀ ਕੋਲ ਸਥਿਤ ਹੈ। ਫੌਜ ਦੀ ਬੁਲਾਰਨ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਸਾਰੇ ਕੈਦੀ ਖ਼ਤਰਨਾਕ ਅਪਰਾਧੀ ਸਨ, ਜੋ ਪਸ਼ੂਆਂ ਦੀ ਚੋਰੀ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਨੇ ਆਪਣੇ ਕੱਪੜੇ ਉਤਾਰ ਦਿੱਤੇ ਤਾਂ ਕਿ ਪਛਾਣ ਵਿਚ ਨਾ ਆ ਸਕਣ। ਬੁਲਾਰਨ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਕੈਦੀ ਕੱਪੜਿਆਂ ਦੀ ਦੁਕਾਨ 'ਤੇ ਹੱਲਾ-ਬੋਲ ਸਕਦੇ ਹਨ।

ਇਹ ਵੀ ਪੜ੍ਹੋ: ਸਾਬਕਾ ਕੋਚ ਨੇ ਵਿਰਾਟ ਕੋਹਲੀ 'ਤੇ ਲਗਾਇਆ ਵੱਡਾ ਦੋਸ਼, ਦੱਸਿਆ ਟੀਮ ਹੁਣ ਤੱਕ ਕਿਉਂ ਨਹੀਂ ਬਣੀ IPL ਚੈਂਪੀਅਨ


cherry

Content Editor

Related News