ਕੈਨੇਡਾ 'ਚ ਅਮਰੀਕਾ ਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ 'ਚ 3 ਪੰਜਾਬੀਆਂ ਸਣੇ 20 ਲੋਕ ਗ੍ਰਿਫ਼ਤਾਰ

10/01/2022 5:01:58 AM

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ) : ਪ੍ਰਾਜੈਕਟ 'ਗੇਟਵੇਅ' ਦੇ ਤਹਿਤ ਨਾਇਗਰਾ ਰਿਜਨਲ ਪੁਲਸ, ਪੀਲ ਪੁਲਸ ਅਤੇ ਹੈਮਿਲਟਨ- ਨਾਇਗਰਾ ਡੀਟੈਚਮੈਂਟ ਆਫ਼ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵੱਲੋਂ ਕੀਤੇ ਗਏ ਸਾਂਝੇ ਅਭਿਆਨ ਵਿੱਚ ਇੱਥੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ। ਇਸ ਮਾਮਲੇ ਚ ਕੁੱਲ 20 ਲੋਕ ਗ੍ਰਿਫ਼ਤਾਰ ਵੀ ਕੀਤੇ ਗਏ ਹਨ।

ਪੁਲਸ ਵੱਲੋਂ 10 ਮਹੀਨੇ ਦੇ ਚੱਲੇ ਅਭਿਆਨ 'ਚ ਵੱਡੀ ਪੱਧਰ 'ਤੇ ਕੋਕੀਨ, ਗੈਰ-ਕਾਨੂੰਨੀ ਭੰਗ, ਹਥਿਆਰ, ਚੋਰੀ ਦੀਆਂ ਗੱਡੀਆਂ ਤੇ ਨਕਦੀ ਵੀ ਬਰਾਮਦ ਹੋਈ ਹੈ। ਨਸ਼ੇ ਅਤੇ ਗੈਰ-ਕਾਨੂੰਨੀ ਸਾਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕਾਂ ਤੇ ਹੋਰ ਢੰਗ-ਤਰੀਕਿਆਂ ਰਾਹੀ ਕੈਨੇਡਾ ਵਿੱਚ ਲਿਆਂਦਾ ਜਾਂਦਾ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ 20 ਕਥਿਤ ਦੋਸ਼ੀਆਂ 'ਚ 3 ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ 'ਚ ਬਰੈਂਪਟਨ ਨਾਲ ਸਬੰਧਤ ਹਰਪਾਲ ਭੰਗੂ (42) ਤੇ ਮਹਿਕਦੀਪ ਮਾਨ (24) ਅਤੇ ਮਿਲਟਨ ਨਾਲ ਸਬੰਧਤ ਰਘਬੀਰ ਸ਼ੇਰਗਿੱਲ (42) ਦੇ ਨਾਂ ਵਰਨਣਯੋਗ ਹਨ।

ਇਹ ਵੀ ਪੜ੍ਹੋ : ਬਿਜਲੀ ਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News