ਟੈਕਸਾਸ ਦੇ ਰਸਾਇਣਕ ਪਲਾਂਟ 'ਚ ਧਮਾਕਾ, 20 ਜ਼ਖਮੀ ਤੇ 1 ਲਾਪਤਾ

Sunday, May 20, 2018 - 01:56 AM (IST)

ਟੈਕਸਾਸ ਦੇ ਰਸਾਇਣਕ ਪਲਾਂਟ 'ਚ ਧਮਾਕਾ, 20 ਜ਼ਖਮੀ ਤੇ 1 ਲਾਪਤਾ

ਹਿਊਸਟਨ— ਅਮਰੀਕਾ ਦੇ ਹਿਊਸਟਨ ਨੇੜੇ ਇਕ ਰਸਾਇਣਕ ਪਲਾਂਟ 'ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਘਟਨਾ 'ਚ 20 ਲੋਕ ਜ਼ਖਮੀ ਹੋਏ ਹਨ ਤੇ ਇਕ ਹੋਰ ਵਿਅਕਤੀ ਲਾਪਤਾ ਹੈ। ਸਥਾਨਕ ਮੀਡੀਆ ਵਲੋਂ ਚਲਾਈਆਂ ਜਾ ਰਹੀਆਂ ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਪਾਸਾਡੇਨਾ ਸਥਿਤ ਕੁਰਾਰੇ ਅਮਰੀਕਾ ਈਵਲ ਕਾਰਖਾਨੇ 'ਚ ਹੋਇਆ। ਸਥਾਨਕ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਿਹਾ ਕਿ ਘਟਨਾ 'ਚ ਜ਼ਖਮੀ ਹੋਏ 20 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਇਕ ਵਿਅਕਤੀ ਅਜੇ ਲਾਪਤਾ ਹੈ। ਪਲਾਂਟ 'ਚ ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਬੰਧ 'ਚ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।


Related News