ਕਰਾਚੀ ’ਚ 2 ਟਨ ਧਮਾਕਾਖੇਜ਼ ਪਦਾਰਥ ਬਰਾਮਦ, 3 ਗ੍ਰਿਫ਼ਤਾਰ
Wednesday, Jan 07, 2026 - 03:12 AM (IST)
ਗੁਰਦਾਸਪੁਰ/ਕਰਾਚੀ (ਵਿਨੋਦ) - ਪਾਕਿਸਤਾਨ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ 2,000 ਕਿਲੋਗ੍ਰਾਮ ਤੋਂ ਵੱਧ ਧਮਾਕਾਖੇਜ਼ ਪਦਾਰਥ ਬਰਾਮਦ ਕਰਦਿਆਂ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਡਿਪਟੀ ਇੰਸਪੈਕਟਰ ਜਨਰਲ ਗੁਲਾਮ ਅਜ਼ਫਰ ਮਹੇਸਰ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਕਰਾਚੀ ਤੋਂ ਬਾਹਰ ਕੰਮ ਕਰ ਰਹੇ ਅੱਤਵਾਦੀ ਸ਼ਹਿਰ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ।
ਇਸ ਇਨਪੁਟ ਦੇ ਆਧਾਰ ’ਤੇ ਖੁਫੀਆ ਇਕਾਈਆਂ ਨੇ ਕਰਾਚੀ ਦੇ ਰਈਸ ਗੋਥ ਇਲਾਕੇ ਵਿਚ ਇਕ ਅੱਤਵਾਦੀ ਟਿਕਾਣੇ ਦੀ ਪਛਾਣ ਕੀਤੀ, ਜਿੱਥੇ ਵੱਡੀ ਮਾਤਰਾ ਵਿਚ ਧਮਾਕਾਖੇਜ਼ ਪਦਾਰਥ ਸਟੋਰ ਕੀਤਾ ਹੋਇਆ ਸੀ। ਇਸ ਤੋਂ ਬਾਅਦ ਛਾਪੇਮਾਰੀ ਦੌਰਾਨ ਧਮਾਕਾਖੇਜ਼ ਪਦਾਰਥਾਂ ਨਾਲ ਭਰਿਆ ਇਕ ਟਰੱਕ ਜ਼ਬਤ ਕੀਤਾ ਗਿਆ।
