19ਵਾਂ ਸਲਾਨਾ ਜਾਗਰਣ 28 ਜੂਨ ਨੂੰ

Sunday, May 18, 2025 - 09:47 PM (IST)

19ਵਾਂ ਸਲਾਨਾ ਜਾਗਰਣ 28 ਜੂਨ ਨੂੰ

ਵੈਨਕੂਵਰ (ਮਲਕੀਤ ਸਿੰਘ)- ਭਾਰਤੀ ਕਲਚਰ ਸੋਸਾਇਟੀ ਅਲਬਰਟਾ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਐਡਮਿੰਟਨ 'ਚ 19ਵਾਂ ਸਲਾਨਾ ਜਾਗਰਣ 28 ਜੂਨ ਨੂੰ ਕਰਵਾਏ ਜਾਣ ਸਬੰਧੀ ਲੜਿੰਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਰਜੇਸ਼ ਅਰੋੜਾ ਅਤੇ ਚੰਦਰ ਮਿਤਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਜਾਗਰਣ 'ਚ ੳਘੇ  ਇੰਡੀਅਨ ਆਈਡਲ ਫੇਮ ਵਿਨੀਤ ਅਤੇ ਵਾਈਸ ਆਫ ਇੰਡੀਆ ਫੇਮ ਐਸ਼ਵਰਆ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਜਾਗਰਣ ਦੌਰਾਨ ਮਾਤਾ ਦਾ ਭੰਡਾਰਾ ਸ਼ਾਮੀ 7 ਵਜੇ ਆਰੰਭ ਹੋਵੇਗਾ ਅਤੇ ਜੋਤੀ ਪ੍ਰਚੰਡ ਰਾਤ 8 ਵਜੇ ਹੋਵੇਗੀ।


author

Baljit Singh

Content Editor

Related News