ਪੈਟੁੱਲੋ ਬ੍ਰਿਜ ਨੂੰ ਬਚਾਉਣ ਦੀ ਮੁਹਿੰਮ ਦੇ ਬਾਵਜੂਦ ਸਰਕਾਰ ਆਪਣੇ ਫੈਸਲੇ ''ਤੇ ਅਟੱਲ
Friday, Feb 20, 2026 - 02:27 PM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੇ ਨਿਊ ਵੈਸਟਮਿਨਸਟਰ ਨੂੰ ਜੋੜਨ ਵਾਲੇ ਪੁਰਾਣੇ ਪੈਟੁੱਲੋ ਬ੍ਰਿਜ ਨੂੰ ਪੈਦਲ ਰਸਤੇ 'ਚ ਬਦਲਣ ਲਈ ਸੋਸ਼ਲ ਮੀਡੀਆ ’ਤੇ ਚਲ ਰਹੀ ਮੁਹਿੰਮ ਦੇ ਬਾਵਜੂਦ ਸੂਬਾ ਸਰਕਾਰ ਨੇ ਆਪਣਾ ਫ਼ੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲ ਹੀ 'ਚ ਤਿਆਰ ਕੀਤੀ ਗਈ ਇੱਕ ਏਆਈ ਤਸਵੀਰ, ਜਿਸ 'ਚ ਪੈਟੁੱਲੋ ਬ੍ਰਿਜ ਨੂੰ ਪੈਦਲ ਰਸਤੇ ਦੇ ਰੂਪ 'ਚ ਦਰਸਾਇਆ ਗਿਆ ਹੈ, ਨੇ ਲੋਕਾਂ ਵਿੱਚ ਖ਼ਾਸੀ ਦਿਲਚਸਪੀ ਪੈਦਾ ਕੀਤੀ ਹੈ। ਇਸ ਤਸਵੀਰ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ, ਜਿਸ ਨਾਲ ਕਈ ਸਥਾਨਕ ਨੇਤਾਵਾਂ ਨੇ ਵੀ ਸਮਰਥਨ ਜਤਾਇਆ।
ਪਰ ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਬ੍ਰਿਜ ਦੀ ਤਾਮੀਰ ਅਤੇ ਪੁਰਾਣੇ ਬ੍ਰਿਜ ਨੂੰ ਹਟਾਉਣ ਦੀ ਯੋਜਨਾ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਸਰਕਾਰ ਮੁਤਾਬਕ, ਪੁਰਾਣਾ ਬ੍ਰਿਜ ਸੁਰੱਖਿਆ ਮਾਪਦੰਡਾਂ ’ਤੇ ਪੂਰਾ ਨਹੀਂ ਉਤਰਦਾ ਅਤੇ ਉਸਦੀ ਸੰਭਾਲ ’ਤੇ ਵੱਡਾ ਖਰਚਾ ਆਉਂਦਾ ਆਉਣ ਦੀ ਸੰਭਾਵਨਾ ਹੈ
ਦੂਜੇ ਪਾਸੇ, ਸਥਾਨਕ ਵਸਨੀਕਾਂ ਅਤੇ ਕੁਝ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਜੇ ਪੁਰਾਣੇ ਬ੍ਰਿਜ ਨੂੰ ਪੈਦਲ ਰਸਤੇ ਵਿੱਚ ਬਦਲਿਆ ਜਾਵੇ ਤਾਂ ਇਹ ਸੈਰ-ਸਪਾਟੇ ਅਤੇ ਸਥਾਨਕ ਵਪਾਰ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਫਿਲਹਾਲ, ਸਰਕਾਰ ਆਪਣੇ ਫ਼ੈਸਲੇ ’ਤੇ ਕਾਇਮ ਹੈ ਅਤੇ ਪੁਰਾਣੇ ਪੈਟੁੱਲੋ ਬ੍ਰਿਜ ਨੂੰ ਹਟਾ ਕੇ ਨਵੇਂ ਬ੍ਰਿਜ ਨੂੰ ਪੂਰੀ ਤਰ੍ਹਾਂ ਚਾਲੂ ਕਰਨ ਦੀ ਤਿਆਰੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
