ਸਰੀ ਤੇ ਨਿਊ ਵੈਸਟਮਿਨਸਟਰ ਨੂੰ ਆਪਸ ''ਚ ਜੋੜਨ ਵਾਲਾ 89 ਸਾਲ ਪੁਰਾਣਾ ਪੁਲ ਕੀਤਾ ਬੰਦ

Sunday, Feb 15, 2026 - 10:38 AM (IST)

ਸਰੀ ਤੇ ਨਿਊ ਵੈਸਟਮਿਨਸਟਰ ਨੂੰ ਆਪਸ ''ਚ ਜੋੜਨ ਵਾਲਾ 89 ਸਾਲ ਪੁਰਾਣਾ ਪੁਲ ਕੀਤਾ ਬੰਦ

ਵੈਨਕੂਵਰ (ਮਲਕੀਤ ਸਿੰਘ) : ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਆਪਸ ਵਿੱਚ ਜੋੜਨ ਵਾਲਾ 89 ਸਾਲ ਪੁਰਾਣਾ ਪਟੁੱਲੋ ਪੁਲ ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਲਈ ਸਦਾ ਲਈ ਬੰਦ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ 7 ਵਜੇ ਤੋਂ ਪੁਲ ’ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਜਿਸ ਨਾਲ ਫ੍ਰੇਜ਼ਰ ਦਰਿਆ 'ਤੇ ਦਹਾਕਿਆਂ ਤੋਂ ਚੱਲ ਰਹੀ ਆਵਾਜਾਈ ਦਾ ਇੱਕ ਯੁੱਗ ਸਮਾਪਤ ਹੋ ਗਿਆ ਹੈ। ਦੱਸਣਯੋਗ ਹੈ ਕਿ ਇਸ ਪੁਲ ਰਾਹੀਂ ਹਰ ਰੋਜ਼ ਹਜ਼ਾਰਾਂ ਵਾਹਨ ਆਵਾਜਾਈ ਲਈ ਗੁਜ਼ਰਦੇ ਸਨ।

ਇਹ ਵੀ ਪੜ੍ਹੋ : CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ ਦੀ ਥਾਂ ਚੋਰੀ ਕਰ ਲੈ ਗਏ ਮੋਬਾਈਲ ਤੇ ਪਰਸ
 
ਪਟੁੱਲੋ ਪੁਲ ਨੇ ਪਿਛਲੇ ਕਈ ਦਹਾਕਿਆਂ ਤੱਕ ਰਾਹਗੀਰਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਫ੍ਰੇਜ਼ਰ ਦਰਿਆ ਉਪਰ ਹੀ ਪਟੁੱਲੋ ਪੁਲ ਦੇ ਨਾਲ ਉਸਾਰੇ ਗਏ ਚਾਰ ਲਾਈਨਾਂ ਵਾਲੇ ਨਵੇਂ ਪੁਲ ਤੋਂ ਆਵਾਜਾਈ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਪੁਰਾਣੇ ਪੁਲ ਪਟੁੱਲੋ ਬ੍ਰਿਜ ਨੂੰ ਬੰਦ ਕਰਨ ਸਬੰਧੀ ਉਕਤ ਫੈਸਲਾ ਲਿਆ ਗਿਆ ਹੈ।


author

Sandeep Kumar

Content Editor

Related News