ਚੀਨ 'ਚ ਮਿਲੇ 15 ਕਰੋੜ ਸਾਲ ਪੁਰਾਣੇ ਕੱਛੂਕੁੰਮੇ ਦੇ ਅਵਸ਼ੇਸ਼

Saturday, Jun 23, 2018 - 07:22 PM (IST)

ਚੀਨ 'ਚ ਮਿਲੇ 15 ਕਰੋੜ ਸਾਲ ਪੁਰਾਣੇ ਕੱਛੂਕੁੰਮੇ ਦੇ ਅਵਸ਼ੇਸ਼

ਬੀਜਿੰਗ— ਦੱਖਣ-ਪੱਛਮੀ ਚੀਨ ਦੇ ਕਿਜਿਯਾਂਗ ਜ਼ਿਲੇ 'ਚ ਕੱਛੂਕੁੰਮੇ ਦੇ 15 ਕਰੋੜ ਸਾਲ ਪੁਰਾਣੇ ਅਵਸ਼ੇਸ਼ ਮਿਲੇ ਹਨ। ਕਿਸਾਨ ਲੀਓ ਚਾਂਗਯੂ ਨੂੰ ਕੱਛੂਕੁੰਮੇ ਦੇ ਆਕਾਰ ਦਾ 'ਪੱਥਰ' ਇਸ ਮਹੀਨੇ ਦੇ ਸ਼ੁਰੂ 'ਚ ਮਿਲਿਆ ਸੀ। ਲੀਓ ਦੀ ਬੇਟੀ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਈਟ 'ਵੀਚੈਟ' 'ਤੇ ਅਪਲੋਡ ਕਰ ਦਿੱਤੀ ਜੋ ਕਿ ਵਾਇਰਲ ਹੋ ਗਈ। ਤਸਵੀਰਾਂ 'ਤੇ ਬਿਊਰੋ ਆਫ ਲੈਂਡ ਰਿਸੋਰਸਿਸ ਤੇ ਹਾਊਸਿੰਗ ਮੈਨੇਜਮੈਂਟ ਦੀ ਨਜ਼ਰ ਪਈ।
ਚੀਨ ਦੀ ਨਿਊਜ਼ ਏਜੰਸੀ ਸ਼ਿੰਹੂਆ ਦੇ ਮੁਤਾਬਕ ਬਿਊਰੋ ਦੇ ਜਿਓਪਾਰਕ ਮੈਨੇਜਮੈਂਟ ਬਿਊਰੋ ਦੇ ਜੀ ਜਿਯਾਨਿੰਗ ਨੇ ਦੱਸਿਆ ਕਿ ਵਿਭਾਗ ਵਲੋਂ ਪੁਰਾਤੱਤਵ ਵਿਗਿਆਨੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਜੁਰਾਸਿਕ ਕਾਲ ਦੇ ਸੱਪ ਵਰਗੀ ਗਰਦਨ ਵਾਲੇ ਕੱਛੂਕੁੰਮੇ ਦੇ ਅਵਸ਼ੇਸ਼ ਹਨ।


Related News