ਮਾਲੀ ''ਚ 2 ਬੱਸਾਂ ਦੀ ਹੋਈ ਟਰੱਕ ਨਾਲ ਟੱਕਰ, 15 ਲੋਕਾਂ ਦੀ ਮੌਤ
Wednesday, Jun 14, 2023 - 04:23 PM (IST)

ਬਮਾਕੋ/ਮਾਲੀ (ਭਾਸ਼ਾ)- ਮਾਲੀ ਵਿੱਚ 2 ਬੱਸਾਂ ਦੀ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਮਾਲੀ ਦੇ ਟਰਾਂਸਪੋਰਟ ਮੰਤਰਾਲਾ ਦੇ ਸਕੱਤਰ ਜਨਰਲ ਮਾਮਾ ਜੇਨੇਪੋ ਨੇ ਕਿਹਾ ਕਿ ਇਹ ਹਾਦਸਾ ਮੰਗਲਵਾਰ ਸਵੇਰੇ ਫਨਾ ਅਤੇ ਕੋਨੋਬੋਗੂ ਸ਼ਹਿਰਾਂ ਵਿਚਕਾਰ ਵਾਪਰਿਆ।
ਇਹ ਵੀ ਪੜ੍ਹੋ: ਪਤੀ ਦਾ ਕਤਲ... ਗੂਗਲ 'ਤੇ ਸਰਚ ਕੀਤੀ 'ਲਗਜ਼ਰੀ ਜੇਲ੍ਹ', ਲੂ ਕੰਡੇ ਖੜ੍ਹੇ ਕਰੇਗਾ ਅਮਰੀਕੀ ਔਰਤ ਦਾ ਕਾਰਾ
ਉਨ੍ਹਾਂ ਕਿਹਾ, “ਹਾਦਸੇ ਵਿੱਚ ਮੋਪਤੀ ਜਾ ਰਹੀਆਂ 2 ਬੱਸਾਂ ਸ਼ਾਮਲ ਸਨ ਜੋ ਉਲਟ ਦਿਸ਼ਾ ਤੋਂ ਆ ਰਹੇ ਪਸ਼ੂਆਂ ਨੂੰ ਲਿਜਾ ਰਹੇ ਟਰੱਕ ਨਾਲ ਟਕਰਾ ਗਈਆਂ। ਉਨ੍ਹਾਂ ਕਿਹਾ ਕਿ ਡਰਾਈਵਰ ਸ਼ਾਇਦ ਥੱਕੇ ਹੋਏ ਸਨ, ਜਿਸ ਕਾਰਨ ਇਹ ਘਟਨਾ ਵਾਪਰੀ। ਸਰਕਾਰ ਨੇ ਕਿਹਾ ਕਿ ਮਾਲੀ ਵਿੱਚ ਟ੍ਰੈਫਿਕ ਹਾਦਸੇ ਆਮ ਹਨ, ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ, ਪਰ ਪੱਛਮੀ ਅਫਰੀਕੀ ਦੇਸ਼ ਵਿੱਚ ਇਸ ਸਾਲ ਇਹ ਸਭ ਤੋਂ ਭਿਆਨਕ ਹਾਦਸਾ ਸੀ। ਪਿਛਲੇ ਸਾਲ ਸੜਕ ਹਾਦਸਿਆਂ ਵਿੱਚ 680 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 8,200 ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ: ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ, ਪ੍ਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ