ਬਹੁ-ਪੱਖੀ ਤੇ ਕੈਨੇਡਾ ਰੱਖਿਆ ਬਲਾਂ ਦੀ ਸਾਂਝੀ ਮੁਹਿੰਮ 'ਚ 15 ਅੱਤਵਾਦੀ ਢੇਰ

10/11/2019 9:05:32 PM

ਅੰਬੁਦਾ - ਨਾਈਜੀਰੀਆ 'ਚ ਫੌਜ ਅਤੇ ਬੋਕੋ ਹਰਮ ਦੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੌਰਾਨ 15 ਅੱਤਵਾਦੀ ਮਾਰੇ ਗਏ ਹਨ। ਨਾਈਜੀਰੀਆ ਦੀ ਫੌਜ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਫੌਜ ਨੇ ਦੱਸਿਆ ਕਿ ਦੇਸ਼ ਦੇ ਉੱਤਰ-ਪੂਰਬੀ ਰਾਜ ਬੋਰਨੋ 'ਚ ਵੀਰਵਾਰ ਨੂੰ ਹੋਈ ਮੁਠਭੇੜ ਦੌਰਾਨ ਫੌਜੀਆਂ ਨੇ 15 ਅੱਤਵਾਦੀਆਂ ਨੂੰ ਢੇਰ ਕੀਤਾ। ਫੌਜ ਦੇ ਬੁਲਾਰੇ ਅਮਿਨੂ ਇਲਯਾਸੂ ਨੇ ਦੱਸਿਆ ਕਿ ਇਸ ਮੁਠਭੇੜ 'ਚ ਬਹੁ-ਪੱਖੀ ਬਲਾਂ ਅਤੇ ਕੈਨੇਡਾ ਦੇ ਰੱਖਿਆ ਬਲਾਂ ਦੇ ਜਵਾਨ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਜਿਸ ਸਮੇਂ ਬੋਰਨੋ ਰਾਜ ਦੀ ਰਾਜਧਾਨੀ ਮੈਦੁਗੁਰੀ ਤੋਂ ਲਗਭਗ 27 ਕਿਲੋਮੀਟਰ ਦੂਰ ਮਰਾਰੀ ਦੇ ਨੇੜੇ ਜਿਗਲਟਾ ਪਿੰਡ 'ਚ ਅੱਤਵਾਦੀਆਂ ਨਾਲ ਮੁਠਭੇੜ ਹੋਈ, ਉਸ ਸਮੇਂ ਫੌਜੀ ਅੱਤਵਾਦੀਆਂ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਸੰਯੁਕਤ ਅਭਿਆਨ 'ਤੇ ਸਨ। ਉਨ੍ਹਾਂ ਦੱਸਿਆ ਕਿ ਬੋਕੋ ਹਰਮ ਦੇ ਅੱਤਵਾਦੀ 5 ਬੰਦੂਕ ਟਰੱਕਾਂ ਦੇ ਨਾਲ ਘਾਤ ਲਾ ਕੇ ਹਮਲਾ ਕੀਤਾ। ਇਸ ਦੌਰਾਨ ਫੌਜੀਆਂ ਨੇ 2 ਗਨ ਟਰੱਕਾਂ ਨੂੰ ਤਬਾਹ ਕਰ ਦਿੱਤਾ ਅਤੇ 2 ਹੋਰ ਨੂੰ ਬਰਾਮਦ ਕਰ ਲਿਆ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਬੋਕੋ ਹਰਮ ਦੇ ਕੁਝ ਅੱਤਵਾਦੀ ਜ਼ਖਮੀ ਹਾਲਤ 'ਚ ਭੱਜ ਨਿਕਲਣ 'ਚ ਕਾਮਯਾਬ ਹੋ ਗਏ। ਇਸ ਦੌਰਾਨ ਨਾਈਜੀਰੀਆ ਦਾ ਇਕ ਫੌਜੀ ਮਾਰਿਆ ਗਿਆ ਜਦਕਿ ਕੈਨੇਡਾ ਦਾ ਇਕ ਫੌਜੀ ਜ਼ਖਮੀ ਹੋਇਆ ਹੈ।


Khushdeep Jassi

Content Editor

Related News