ਇਟਲੀ ''ਚ 14ਵੇਂ "ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ" ਦੀਆਂ ਤਿਆਰੀਆਂ ਜ਼ੋਰਾਂ ''ਤੇ
Monday, Jul 15, 2024 - 05:23 PM (IST)
ਮਿਲਾਨ ਇਟਲੀ (ਸਾਬੀ ਚੀਨੀਆ) - ਇਟਲੀ ਦੇ ਵੈਨਿਸ ਨੇੜਲੇ ਸ਼ਹਿਰ ਪਾਦੋਵਾ ਵਿਖੇ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਮਿਤੀ 27 ਜੁਲਾਈ ਨੂੰ ਕਰਵਾਏ ਜਾਣ ਵਾਲੇ 14 ਵੇਂ "ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ" ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਇਸ ਸ਼ਾਤੀ ਯੱਗ ਦੇ ਮੁੱਖ ਪ੍ਰਬੰਧਕ ਅਚਾਰੀਆ ਸ਼੍ਰੀ ਰਮੇਸ਼ ਪਾਲ ਸ਼ਾਸ਼ਤਰੀ ਜੀ ਨੇ ਦੱਸਿਆ ਕਿ ਇਸ 14 ਵੇਂ ਵਿਸ਼ਵ ਸ਼ਾਂਤੀ ਯੱਗ ਨੂੰ ਲੈ ਕੇ ਸਾਰੀਆਂ ਤਿਆਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ਼ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ ਯੱਗ ਦੌਰਾਨ ਇਟਲੀ ਦੇ ਨਾਲ-ਨਾਲ ਪੂਰੇ ਯੂਰਪ ਭਰ ਤੋਂ ਬੱਸਾਂ ਰਾਹੀ ਸ਼ਰਧਾਲੂ ਪਹੁੰਚਣਗੇ। ਜਦੋਂ ਕਿ ਇੰਡੀਆ ਦੀ ਧਰਤੀ ਤੋਂ ਅਨੇਕਾਂ ਪ੍ਰਮੁੱਖ ਪ੍ਰਚਾਰਕ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ਼ਰਧਾਲੂਆਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਸ਼੍ਰੀ ਸ਼ਾਸ਼ਤਰੀ ਜੀ ਨੇ ਅੱਗੇ ਦੱਸਿਆ ਕਿ ਸ਼੍ਰੀ ਬਾਲਾ ਜੀ ਸਨਾਤਨੀ ਧਰਮ ਮੰਦਿਰ ਪਾਦੋਵਾ ਦੀ ਤਰਫੋਂ ਇਹ ਸ਼ਾਂਤੀ ਯੱਗ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਸ਼ਵ-ਵਿਆਪੀ ਸ਼ਾਂਤੀ ਦੇ ਲਈ ਕਰਵਾਇਆ ਜਾਂਦਾ ਹੈ। ਇਸ ਦੌਰਾਨ 27 ਜੁਲਾਈ ਵਾਲੇ ਦਿਨ ਹੀ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ।