ਬ੍ਰਾਜ਼ੀਲ 'ਚ ਬਣਾਇਆ ਗਿਆ ਯਿਸੂ ਮਸੀਹ ਦਾ 141 ਫੁੱਟ ਉੱਚਾ 'ਬੁੱਤ', ਛਾਤੀ 'ਚ ਬਣੀ 'ਹਾਰਟ ਬਾਲਕੋਨੀ' (ਤਸਵੀਰਾਂ)

05/02/2022 4:37:45 PM

ਸਾਓ ਪਾਓਲੋ (ਬਿਊਰੋ): ਬ੍ਰਾਜ਼ੀਲ ਦੇ ਐਨਕੈਂਟਾਡੋ ਵਿੱਚ ਯਿਸੂ ਮਸੀਹ ਦੇ ਦੁਨੀਆ ਦੇ ਤੀਸਰੇ ਸਭ ਤੋਂ ਉੱਚੇ ਬੁੱਤ ਦਾ ਕੰਮ ਪੂਰਾ ਹੋ ਗਿਆ ਹੈ। ਇਸ ਨੇ ਪੰਜ ਮੀਟਰ ਦੀ ਉੱਚਾਈ ਨਾਲ ਰੀਓ ਡੀ ਜਨੇਰੀਓ ਦੇ ਮਸ਼ਹੂਰ ਕ੍ਰਾਈਸਟ ਦਿ ਰੀਡੀਮਰ ਸਟੈਚੂ ਨੂੰ ਪਿੱਛੇ ਛੱਡ ਦਿੱਤਾ ਹੈ। ਕ੍ਰਾਈਸਟ ਦਿ ਰਿਡੀਮਰ ਦੀ ਉਚਾਈ 38 ਮੀਟਰ ਹੈ ਜਦੋਂ ਕਿ ਯਿਸੂ ਦੀ ਨਵਾਂ ਬੁੱਤ 43 ਮੀਟਰ ਉੱਚਾ ਹੈ। ਇਸ ਨੂੰ 'ਕ੍ਰਾਈਸਟ ਦਿ ਪ੍ਰੋਟੈਕਟਰ' ਦਾ ਨਾਂ ਦਿੱਤਾ ਗਿਆ ਹੈ। ਬੁੱਤ ਦਾ ਨਿਰਮਾਣ ਪਿਛਲੇ ਮਹੀਨੇ 22 ਅਪ੍ਰੈਲ ਨੂੰ ਪੂਰਾ ਹੋਇਆ ਸੀ।

ਨਿਊਜ਼ਵੀਕ ਦੀ ਖ਼ਬਰ ਮੁਤਾਬਕ 43 ਮੀਟਰ ਉੱਚਾ ਇਹ ਬੁੱਤ ਦੁਨੀਆ ਵਿਚ ਯਿਸੂ ਮਸੀਹ ਦਾ ਤੀਜਾ ਸਭ ਤੋਂ ਉੱਚਾ ਬੁੱਤ ਹੈ। ਇਸ ਵਿੱਚ ਪਹਿਲੇ ਨੰਬਰ 'ਤੇ 52.55 ਮੀਟਰ ਉੱਚਾ ਇੰਡੋਨੇਸ਼ੀਆ ਦਾ Buntu Burake ਬੁੱਤ ਹੈ ਅਤੇ ਪੋਲੈਂਡ ਦਾ 52.5 ਮੀਟਰ ਉੱਚਾ ਕ੍ਰਾਈਸਟ ਦਿ ਕਿੰਗ ਸਟੈਚੂ ਦੂਜੇ ਨੰਬਰ 'ਤੇ ਹੈ। ਕ੍ਰਾਈਸਟ ਦਿ ਪ੍ਰੋਟੈਕਟਰ ਦਾ ਵਿਚਾਰ ਸਥਾਨਕ ਮੇਅਰ ਐਡਰੋਆਲਡੋ ਕੋਨਜ਼ਾਟੀ ਦੁਆਰਾ ਦਿੱਤਾ ਗਿਆ ਸੀ, ਜਿਸ ਦੀ ਮਾਰਚ 2021 ਵਿੱਚ ਕੋਰੋਨਾ ਨਾਲ ਮੌਤ ਹੋ ਗਈ ਸੀ।

ਮੂਰਤੀਕਾਰ ਨੇ ਕਹੀ ਇਹ ਗੱਲ

ਬ੍ਰਾਜ਼ੀਲ ਦੇ ਕਲਾਕਾਰ ਮਾਰਕਸ ਮੌਰਾ ਨੇ ਇਹ ਬੁੱਤ ਬਣਾਇਆ ਹੈ। ਇਸ ਬੁੱਤ ਦੀ ਕੀਮਤ ਦਾ ਵੱਡਾ ਹਿੱਸਾ ਸਥਾਨਕ ਵਪਾਰੀਆਂ ਨੇ ਦਿੱਤਾ ਹੈ। ਇਸ ਦਾ ਨਿਰਮਾਣ 2019 ਵਿੱਚ ਸ਼ੁਰੂ ਹੋਇਆ ਸੀ। ਰਿਪੋਰਟ ਮੁਤਾਬਕ ਬੁੱਤ ਦੇ ਮੁਕੰਮਲ ਹੋਣ 'ਤੇ ਮਾਰਕਸ ਨੇ ਮੀਡੀਆ ਨੂੰ ਕਿਹਾ ਕਿ ਮੈਂ ਬਹੁਤ ਭਾਵੁਕ ਹਾਂ। ਮੈਂ ਇਸ ਅਹਿਸਾਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਬੁੱਤ ਦਾ ਕੰਮ ਹੁਣ ਲਗਭਗ ਪੂਰਾ ਹੋ ਚੁੱਕਾ ਹੈ ਪਰ ਇਸ ਦੇ ਆਲੇ-ਦੁਆਲੇ ਬਹੁਤ ਘੱਟ ਕੰਮ ਹੋਣਾ ਬਾਕੀ ਹੈ, ਜਿਸ ਕਾਰਨ ਇਸ ਸਾਲ ਦੇ ਅੰਤ 'ਚ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- 5 ਫੁੱਟ ਲੰਬੀ ਦੁਨੀਆ ਦੀ ਸਭ ਤੋਂ ਵੱਡੀ 'ਸ਼ਰਾਬ ਦੀ ਬੋਤਲ' ਦੀ ਹੋਵੇਗੀ ਨੀਲਾਮੀ, ਰਿਕਾਰਡ ਟੁੱਟਣ ਦੀ ਉਮੀਦ (ਤਸਵੀਰਾਂ)

ਜ਼ਮੀਨ ਤੋਂ 40 ਮੀਟਰ ਉੱਚੀ ਬਣੀ 'ਹਾਰਟ ਬਾਲਕੋਨੀ'

ਇਸ ਬੁੱਤ ਵਿਚ 'ਦਿਲ' ਦੇ ਆਕਾਰ ਦੀ ਇਕ ਬਾਲਕੋਨੀ ਵੀ ਹੈ ਜੋ ਕਿ ਜ਼ਮੀਨ ਤੋਂ 40 ਮੀਟਰ ਦੀ ਉਚਾਈ 'ਤੇ ਯਿਸੂ ਦੀ ਛਾਤੀ ਵਿਚ ਸਥਿਤ ਹੈ। ਸੈਲਾਨੀ ਲਿਫਟ ਦੀ ਮਦਦ ਨਾਲ ਇਸ ਬਾਲਕੋਨੀ ਤੱਕ ਪਹੁੰਚ ਸਕਦੇ ਹਨ, ਜਿੱਥੋਂ ਸੈਲਾਨੀਆਂ ਨੂੰ ਦੇਸ਼ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ। ਉਸਾਰੀ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ 21 ਦੇਸ਼ਾਂ ਦੇ ਸੈਲਾਨੀਆਂ ਸਮੇਤ 50,000 ਤੋਂ ਵੱਧ ਲੋਕ ਇਸ ਸਥਾਨ ਦਾ ਦੌਰਾ ਕਰ ਚੁੱਕੇ ਹਨ। ਸੈਲਾਨੀਆਂ ਲਈ ਦੁਕਾਨਾਂ, ਰੈਸਟੋਰੈਂਟ, ਦ੍ਰਿਸ਼ਟੀਕੋਣ ਵਰਗੀਆਂ ਚੀਜ਼ਾਂ ਅਜੇ ਬਣਾਈਆਂ ਜਾਣੀਆਂ ਹਨ।


Vandana

Content Editor

Related News