ਸਿੱਖਿਆ ਖੇਤਰ 'ਚ ਪਾਕਿਸਤਾਨ ਦੀ ਹਾਲਤ ਹੋਈ ਖ਼ਸਤਾ, ਵਿਦੇਸ਼ੀ ਯੂਨੀਵਰਸਿਟੀਆਂ ’ਚ ਸਾਲਾਂ ਤੋਂ ਖਾਲੀ 'ਕੁਰਸੀਆਂ'
Wednesday, Jun 23, 2021 - 01:57 PM (IST)
ਇਸਲਾਮਾਬਾਦ— ਪਾਕਿਸਤਾਨ ਲਈ ਇਕ ਚਿੰਤਾਜਨਕ ਗੱਲ ਹੈ ਕਿ ਦੁਨੀਆ ਭਰ ਦੀਆਂ 14 ਯੂਨੀਵਰਸਿਟੀਆਂ ਵਿਚ ਪਾਕਿਸਤਾਨੀ ਦੀਆਂ ਸਾਰੀਆਂ ਕੁਰਸੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਹਨ। ਇਕ ਅੰਗਰੇਜ਼ੀ ਅਖ਼ਬਾਰ ‘ਡਾਨ’ ਮੁਤਾਬਕ ਇਹ ਭਾਰਤ ਨਾਲੋਂ ਬਿਲਕੁੱਲ ਉਲਟ ਹੈ। ਜਿਸ ਦੀਆਂ ਵਿਦੇਸ਼ਾਂ ’ਚ ਲੱਗਭਗ 300 ਕੁਰਸੀਆਂ ਹਨ, ਜੋ ਸਾਰੀਆਂ ਭਰੀਆਂ ਹੋਈਆਂ ਹਨ ਅਤੇ ਆਪਣੇ ਦੇਸ਼ ਦੇ ਅਕਸ ਅਤੇ ਰਿਸ਼ਤਿਆਂ ਦੀ ਮਜ਼ਬੂਤੀ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਜਰਮਨੀ, ਮਿਸਰ, ਤੁਰਕੀ, ਯੂਨਾਈਟੇਡ ਕਿੰਗਡਮ ਅਤੇ ਚੀਨ ਦੀਆਂ ਯੂਨੀਵਰਸਿਟੀਆਂ ’ਚ ਕੁਰਸੀਆਂ 6 ਤੋਂ 11 ਸਾਲਾਂ ਤੋਂ ਖਾਲੀ ਹਨ।
ਇਹ ਵੀ ਪੜ੍ਹੇੋ: 23 ਸਾਲ ਦੀ ਮਾਵਿਆ ਸੂਦਨ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਫ਼ਾਈਟਰ ਪਾਇਲਟ
ਪਿਛਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸਰਕਾਰ ਦੌਰਾਨ 2015 ਅਤੇ 2017 ਵਿਚ ਦੋ ਵਾਰ ਕੁਰਸੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਇਕ ਵੀ ਨਿਯੁਕਤੀ ਨਹੀਂ ਕੀਤੀ ਗਈ। ਹਾਲਾਂਕਿ ਜਦੋਂ 2018 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸੱਤਾ ’ਚ ਆਈ ਤਾਂ ਸਿੱਖਿਆ ਮੰਤਰਾਲਾ ਨੇ 6 ਕੁਰਸੀਆਂ ਨੂੰ ਭਰਨ ਦਾ ਫ਼ੈਸਲਾ ਕੀਤਾ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਈਰਾਨ, ਬਿ੍ਰਟੇਨ, ਜਰਮਨੀ ਅਤੇ ਚੀਨ ਦੀਆਂ ਯੂਨੀਵਰਸਿਟੀਆਂ ’ਚ ਸਥਾਪਤ 4 ਕੁਰਸੀਆਂ ਨੂੰ ਭਰਨ ਲਈ ਇਕ ਹੋਰ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਕੋਈ ਤਰੱਕੀ ਨਹੀਂ ਹੋਈ ਹੈ।
ਇਹ ਵੀ ਪੜ੍ਹੇੋ: 67 ਸਾਲ ਦੀ ਉਮਰ ’ਚ ਬੀਬੀ ਨੇ ਪੂਰਾ ਕੀਤਾ ਡਾਕਟਰੇਟ ਬਣਨ ਦਾ ਸੁਫ਼ਨਾ
ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਦੇ ਸੰਸਥਾਪਕ ਡਾਇਰੈਕਟਰ ਪ੍ਰੋਫੈਸਰ ਡਾ. ਸਈਦ ਸ਼ਫਕਤ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਪਾਕਿਸਤਾਨੀ ਕੁਰਸੀਆਂ ਸਾਲਾਂ ਤੋਂ ਖਾਲੀ ਪਈਆਂ ਹਨ। ਇਨ੍ਹਾਂ ਕੁਰਸੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਭਰਿਆ ਜਾਣਾ ਚਾਹੀਦਾ ਹੈ ਅਤੇ ਮੁਕਾਬਲੇ ਦੀ ਪ੍ਰਕਿਰਿਆ ਮਗਰੋਂ ਯੋਗ ਵਿਦਵਾਨਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਆਖਿਆ ਕਿ 9/11 ਤੋਂ ਬਾਅਦ ਇਨ੍ਹਾਂ ਕੁਰਸੀਆਂ ਨੂੰ ਭਰਨਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਇਸ ਬਾਬਤ ਵਧੀਕ ਸਕੱਤਰ ਸਿੱਖਿਆ ਮੰਤਰਾਲਾ ਦੇ ਮੋਹੀਊਦੀਨ ਅਹਿਮਦ ਵਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੰਤਰਾਲਾ ਕੁਰਸੀਆਂ ਭਰਨ ਲਈ ਉਪਰਾਲੇ ਕਰ ਰਿਹਾ ਹੈ।
ਇਹ ਵੀ ਪੜ੍ਹੇੋ: ਖੱਟੜ ਬੋਲੇ- ਅੰਦੋਲਨ ਦੀ ਬਜਾਏ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਬਾਰੇ ਜਾਣਨ