ਕਤਰ ''ਚ ਕੋਰੋਨਾ ਦੇ 1311 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗਿਣਤੀ 20 ਹਜ਼ਾਰ ਪਾਰ
Saturday, May 09, 2020 - 01:30 AM (IST)
ਦੋਹਾ - ਦੁਨੀਆ ਭਰ ਦੇ 190 ਤੋਂ ਜ਼ਿਆਦਾ ਦੇਸ਼ਾਂ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਆਪਣਾ ਕਹਿਰ ਮਚਾ ਰੱਖਿਆ ਹੋਇਆ ਹੈ। ਉਥੇ ਹੀ ਇਸ ਦਾ ਪ੍ਰਕੋਪ ਅਮਰੀਕਾ, ਯੂਰਪ ਤੋਂ ਖਾੜੀ ਦੇਸ਼ਾਂ ਵਿਚ ਵੱਧਦਾ ਦਿਖਾਈ ਦੇ ਰਿਹਾ ਹੈ। ਕਤਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 1311 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਥੇ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 20,201 ਹੋ ਗਈ ਹੈ।
ਕਤਰ ਨਿਊਜ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ 84 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਨ੍ਹਾਂ ਦੀ ਕੁਲ ਗਿਣਤੀ ਵਧ ਕੇ 2370 ਹੋ ਗਈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵਧ ਕੇ 12 ਹੋ ਗਿਆ ਹੈ। ਕਤਰ ਵਿਚ ਆਏ ਜ਼ਿਆਦਾਤਰ ਨਵੇਂ ਮਾਮਲੇ ਪ੍ਰਵਾਸੀ ਮਜ਼ਦੂਰਾਂ ਦੇ ਹਨ, ਜਿਨ੍ਹਾਂ ਵਿਚ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਥੇ ਹੀ ਕਤਰ ਵਿਚ ਹੁਣ ਤੱਕ 1,20,458 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।