ਰੂਸੀ ਜੰਗੀ ਬੇੜੇ ਦੇ ਸਾਹਮਣੇ ਡਟ ਕੇ ਖੜ੍ਹੇ ਰਹੇ 13 ਯੂਕ੍ਰੇਨੀ ਫੌਜੀ ਸ਼ਹੀਦ, ਮਿਲਿਆ ਸਰਵਉੱਚ ਸਨਮਾਨ

Saturday, Feb 26, 2022 - 11:35 AM (IST)

ਰੂਸੀ ਜੰਗੀ ਬੇੜੇ ਦੇ ਸਾਹਮਣੇ ਡਟ ਕੇ ਖੜ੍ਹੇ ਰਹੇ 13 ਯੂਕ੍ਰੇਨੀ ਫੌਜੀ ਸ਼ਹੀਦ, ਮਿਲਿਆ ਸਰਵਉੱਚ ਸਨਮਾਨ

ਕੀਵ- ਰੂਸੀ ਜਲ ਸੈਨਾ ਨੇ ਕਾਲਾ ਸਾਗਰ ਵਿਚ ਯੂਕ੍ਰੇਨ ਦੇ ਸਨੇਕ ਟਾਪੂ ਉੱਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਭਿਆਨਕ ਲੜਾਈ ਵਿਚ ਯੂਕ੍ਰੇਨ ਦੇ 13 ਬਾਰਡਰ ਗਾਰਡ ਫ਼ੌਜੀ ਮਾਰੇ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੂਰੇ ਯੂਕ੍ਰੇਨ 'ਚ ਸ਼ਹੀਦ ਹੋਏ 13 ਫ਼ੌਜੀਆਂ ਦੀ ਸ਼ਾਨ 'ਚ ਕਸੀਦੇ ਪੜ੍ਹੇ ਜਾ ਰਹੇ ਹਨ। ਇਨ੍ਹਾਂ ਫ਼ੌਜੀਆਂ ਦੀ ਬਹਾਦਰੀ ਨੂੰ ਦੇਖਦੇ ਹੋਏ ਯੂਕ੍ਰੇਨ ਸਰਕਾਰ ਨੇ ਹੀਰੋ ਆਫ ਯੂਕ੍ਰੇਨ ਦੇ ਸਨਮਾਨ ਨਾਲ ਵੀ ਨਿਵਾਜਿਆ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਦਿੱਤੀ ਇਹ ਹਿਦਾਇਤ

ਸਨੇਕ ਟਾਪੂ ਓਡੇਸਾ ਦੇ ਦੱਖਣ ਵਿਚ ਕਾਲਾ ਸਾਗਰ ਵਿਚ ਸਥਿਤ ਇਕ ਛੋਟਾ ਟਾਪੂ ਹੈ। ਯੂਕ੍ਰੇਨ ਨੇ ਇਸ ਟਾਪੂ ਦੀ ਸੁਰੱਖਿਆ ਲਈ 13 ਫ਼ੌੌਜੀ ਤਾਇਨਾਤ ਕੀਤੇ ਸਨ। ਇਸ ਦੌਰਾਨ ਰੂਸੀ ਜਲ ਸੈਨਾ ਦੇ ਬਲੈਕ ਸੀ ਫਲੀਟ ਦੇ ਇਕ ਜੰਗੀ ਬੇੜੇ ਨੂੰ ਟਾਪੂ 'ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ। ਰੂਸੀ ਜੰਗੀ ਬੇੜੇ ਨੇ ਟਾਪੂ ਕੋਲ ਪਹੁੰਚ ਕੇ ਯੂਕ੍ਰੇਨੀ ਫ਼ੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਯੂਕ੍ਰੇਨ ਦੇ ਫ਼ੌਜੀਆਂ ਨੇ ਰੂਸੀ ਹਮਲਾਵਰਾਂ ਦੇ ਸਾਹਮਣੇ ਆਤਮ-ਸਮਰਪਣ ਕਰਨ ਦੇ ਬਜਾਏ ਸ਼ਹੀਦ ਹੋ ਜਾਣ ਦਾ ਬਦਲ ਚੁਣਿਆ।

ਇਹ ਵੀ ਪੜ੍ਹੋ: ਕੀਵ ’ਚ ਦਾਖ਼ਲ ਹੋਈ ਰੂਸੀ ਫ਼ੌਜ, ਰਾਸ਼ਟਰਪਤੀ ਜੇਲੇਂਸਕੀ ਹੋਏ ਅੰਡਰਗਰਾਊਂਡ

ਯੂਕ੍ਰੇਨ ਦੇ ਵਿਦੇਸ਼ ਮੰਤਰਾਲਾ ਨੇ ਟਵੀਟ ਕੀਤਾ ਹੈ ਕਿ ਰੂਸ ਨੇ ਯੂਕ੍ਰੇਨ ਦੇ ਸਨੇਕ ਟਾਪੂ 'ਤੇ ਕਬਜ਼ਾ ਕਰ ਲਿਆ ਹੈ। ਰੂਸੀ ਫ਼ੌਜ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ 'ਤੇ ਉਥੇ ਤਾਇਨਾਤ 13 ਯੂਕ੍ਰੇਨੀ ਫੌਜੀਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਦੀ ਬਹਾਦਰੀ ਅਤੇ ਸਾਹਸ ਨੂੰ ਦੇਖਦੇ ਹੋਏ ਸਾਰੇ 13 ਫੌਜੀਆਂ ਨੂੰ ਮਰਨ ਉਪਰੰਤ ਹੀਰੋ ਆਫ ਯੂਕ੍ਰੇਨ ਦੇ ਖਿਤਾਬ ਨਾਲ ਨਵਾਜਿਆ ਗਿਆ ਹੈ।

ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News