ਪਾਕਿਸਤਾਨ ''ਚ 13 ਸ਼ੱਕੀ ਅੱਤਵਾਦੀ ਗ੍ਰਿਫਤਾਰ

Tuesday, Sep 05, 2017 - 09:09 AM (IST)

ਇਸਲਾਮਾਬਾਦ— ਪਾਕਿਸਤਾਨ  ਦੇ ਪੰਜਾਬ ਸੂਬੇ 'ਚ ਇਕ ਸੁਰੱਖਿਆ ਅਭਿਆਨ ਤਹਿਤ 13 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਟਰ-ਸਰਵੀਸੇਜ ਪਬਲਿਕ ਰਿਲੇਸ਼ੰਸ (ਆਈ. ਐੱਸ.ਪੀ. ਆਰ.) ਦੁਆਰਾ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਹਵਾਲੇ ਨਾਲ ਸਮਾਚਾਰ ਏਜੰਸੀ ਸ਼ਿੰਹੁਆ ਦੀ ਰਿਪੋਰਟ ਅਨੁਸਾਰ, ਲਾਹੌਰ 'ਚ ਸ਼ੁਰੂ ਕੀਤੇ ਗਏ ਪਹਿਲੇ ਅਭਿਆਨ 'ਚ 6 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਆਨ ਅਨੁਸਾਰ, ਇਹ ਸ਼ੱਕੀ ਕਾਨੂੰਨੀ ਦਸਤਾਵੇਜਾਂ ਤੋਂ ਬਿਨਾਂ ਸ਼ਹਿਰ 'ਚ ਰਹਿ ਰਹੇ ਸਨ। ਇਨ੍ਹਾਂ ਕੋਲੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇਕ ਬਹੁਤ ਜਖੀਰਾ ਵੀ ਬਰਾਮਦ ਕੀਤਾ ਗਿਆ ਹੈ। ਉਥੇ ਹੀ, ਇਕ ਹੋਰ ਅਭਿਆਨ ਵਿਚ 7 ਹੋਰ ਸ਼ੱਕੀਆਂ ਨੂੰ ਡੇਰਾ ਗਾਜੀ ਖਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਸ਼ੱਕੀਆਂ ਉੱਤੇ ਜਬਰਨ ਵਸੂਲੀ ਅਤੇ ਹੋਰ ਆਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਰਹਿਣ ਦੇ ਦੋਸ਼ ਹਨ। ਇਹ ਅਭਿਆਨ ਫਰਵਰੀ 'ਚ ਸ਼ੁਰੂ ਕੀਤੇ ਗਏ 'ਰਾਦ-ਉਲ-ਫਸਾਦ' ਦੇ ਨਾਮ ਨਾਲ ਦੇਸ਼ਭਰ ਵਿਚ ਚਲਾਏ ਜਾ ਰਹੇ ਇਕ ਵਿਆਪਕ ਅਭਿਆਨ ਦਾ ਹਿੱਸਾ ਹਨ। ਲੜੀਵਾਰ ਅੱਤਵਾਦੀਆਂ ਹਮਲਿਆਂ ਵਿਚ 100 ਤੋਂ ਵੀ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੇਸ਼ ਤੋਂ ਅੱਤਵਾਦ ਦੇ ਖਾਤਮੇ ਲਈ ਫਰਵਰੀ 'ਚ 'ਰਾਦ-ਉਲ-ਫਸਾਦ' ਨਾਮਕ ਅਭਿਆਨ ਸ਼ੁਰੂ ਕੀਤਾ ਗਿਆ ਸੀ।


Related News