ਬ੍ਰਹਿਸਪਤੀ ਦੇ 12 ਨਵੇਂ ਚੰਦਰਮਾ ਦੀ ਖੋਜ
Thursday, Jul 19, 2018 - 08:43 AM (IST)
ਵਾਸ਼ਿੰਗਟਨ, (ਏਜੰਸੀਆਂ)— ਖਗੋਲ ਵਿਗਿਆਨੀਆਂ ਨੇ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦੇ 12 ਨਵੇਂ ਚੰਦਰਮਾ ਦੀ ਖੋਜ ਕੀਤੀ ਹੈ। ਇਸ ਤਰ੍ਹਾਂ ਇਸ ਵਿਸ਼ਾਲ ਗ੍ਰਹਿ ਦੇ ਕੁਲ ਚੰਦਰਮਾ ਦੀ ਗਿਣਤੀ 79 ਹੋ ਗਈ ਹੈ, ਜੋ ਕਿਸੇ ਵੀ ਗ੍ਰਹਿ ਦੇ ਚੰਦਰਮਾ ਦੀ ਗਿਣਤੀ ਵਿਚ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਚੰਦਰਮਾ ਦੇ ਮਾਮਲੇ ਵਿਚ ਬ੍ਰਹਿਸਪਤੀ ਤੋਂ ਬਾਅਦ ਸ਼ਨੀ ਦੂਜੇ ਸਥਾਨ 'ਤੇ ਹੈ।
ਖਗੋਲ ਵਿਗਿਆਨੀਆਂ ਦੀ ਇਕ ਟੀਮ ਸੋਲਰ ਸਿਸਟਮ ਦੇ ਬਾਹਰੀ ਹਿੱਸਿਆਂ ਵਿਚ ਖਗੋਲੀ ਪਿੰਡਾਂ ਦੀ ਖੋਜ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਬ੍ਰਹਿਸਪਤੀ ਦੇ ਨਵੇਂ ਚੰਨ ਨਜ਼ਰ ਆਏ। ਉਨ੍ਹਾਂ ਨੂੰ ਇਕ ਦਰਜਨ ਛੋਟੇ-ਛੋਟੇ ਚੰਦਰਮਾ ਮਿਲੇ। ਇਨ੍ਹਾਂ ਵਿਚੋਂ 12 ਨਵੇਂ ਚੰਦਰਮਾ ਦੀ ਪੁਸ਼ਟੀ ਮੰਗਲਵਾਰ ਨੂੰ ਕੀਤੀ ਗਈ, ਜਦੋਂ ਕਿ 2 ਚੰਦਰਮਾ ਦੀ ਪੁਸ਼ਟੀ ਪਹਿਲਾਂ ਤੋਂ ਹੀ ਕੀਤੀ ਜਾ ਚੁੱਕੀ ਸੀ।
