ਬੰਗਲਾਦੇਸ਼ ਹਵਾਈ ਅੱਡੇ 'ਤੇ 12 ਕਿਲੋ ਸੋਨਾ ਜ਼ਬਤ

Thursday, Aug 08, 2019 - 10:02 PM (IST)

ਬੰਗਲਾਦੇਸ਼ ਹਵਾਈ ਅੱਡੇ 'ਤੇ 12 ਕਿਲੋ ਸੋਨਾ ਜ਼ਬਤ

ਢਾਕਾ - ਬੰਗਲਾਦੇਸ਼ 'ਚ ਕਸਟਮ ਅਧਿਕਾਰੀਆਂ ਨੇ ਢਾਕਾ ਹਵਾਈ ਅੱਡੇ ਤੋਂ ਵੀਰਵਾਰ ਨੂੰ 2 ਜਾਪਾਨੀ ਨਾਗਰਿਕਾਂ ਕੋਲੋਂ 12 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਬੰਗਲਾਦੇਸ਼ੀ ਦੇ ਸੀਮਾ ਸ਼ੁਲਕ ਇੰਟੈਲੀਜੇਂਸ ਐਂਡ ਇੰਵੈਸਟੀਗੇਸ਼ਨ ਡਾਇਰੈਕਟਰੇਟ ਦੇ ਉਪ-ਨਿਦੇਸ਼ਕ ਪਾਇਲ ਪਾਸ਼ਾ ਨੇ ਦੱਸਿਆ ਕਿ ਇਕ ਗੁਪਤ ਜਾਣਕਾਰੀ ਦੇ ਆਧਾਰ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਵੀਰਵਾਰ ਸਵੇਰੇ ਮਲੇਸ਼ੀਆ ਤੋਂ ਬੰਗਲਾਦੇਸ਼ ਆ ਰਹੇ 2 ਜਾਪਾਨੀ ਨਾਗਰਿਕਾਂ ਨੂੰ 30 ਸੋਨੇ ਦੀਆਂ ਪੱਟੀਆਂ ਦੇ ਨਾਲ ਹਿਰਾਸਤ 'ਚ ਲਿਆ।

ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 7,14, 285 ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਾਪਾਨੀ ਨਾਗਰਿਕਾਂ ਨੂੰ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਜਦੋਂ ਉਹ ਹਜ਼ਰਤ ਸ਼ਾਹਜਾਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰੀਨ ਚੈਨਲ ਨੂੰ ਪਾਰ ਕਰਨ ਦਾ ਯਤਨ ਕਰ ਰਹੇ ਸਨ। ਅਧਿਕਾਰੀਆਂ ਮੁਤਾਬਕ ਜਾਪਾਨੀ ਨਾਗਿਰਕਾਂ ਨੂੰ ਸਥਾਨਕ ਪੁਲਸ ਨੇ ਸਪੁਰਦ ਕਰ ਦਿੱਤਾ ਗਿਆ ਹੈ।


author

Khushdeep Jassi

Content Editor

Related News