111 ਸਾਲਾ ਆਸਟ੍ਰੇਲੀਆਈ ਸ਼ਖਸ ਨੇ ਦੱਸਿਆ ਲੰਬੀ ਉਮਰ ਦਾ ਰਹੱਸ, ਦਿੱਤੀ ਇਹ ਸਲਾਹ

Tuesday, May 18, 2021 - 09:22 AM (IST)

ਸਿ਼ਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਭ ਤੋਂ ਬਜ਼ੁਰਗ 111 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਨੇ ਆਪਣੇ ਸਿਹਤਮੰਦ ਹੋਣ ਦੇ ਰਹੱਸ ਦਾ ਖੁਲਾਸਾ ਕੀਤਾ ਹੈ। ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਦਾ ਰਹੱਸ 'ਚਿਕਨ ਬ੍ਰੇਨ' ਖਾਣਾ ਹੈ। ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਲਈ ਬ੍ਰੇਨ ਚਿਕਨ ਦੀ ਖਾਣ ਦੀ ਸਲਾਹ ਦਿੱਤੀ ਹੈ। ਰਿਟਾਇਰਡ ਜਾਨਵਰ ਰੱਖਿਅਕ ਡੇਕਸਟਰ ਕਰੂਗਰ ਨੂੰ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ ਗਿਆ। ਉਹਨਾਂ ਦੀ ਉਮਰ 111 ਸਾਲ 124 ਦਿਨ ਦਰਜ ਕੀਤੀ ਗਈ ਹੈ। 

ਉਹ ਪਹਿਲੇ ਵਿਸ਼ਵ ਯੁੱਧ ਦੇ ਅਨੁਭਵੀ ਜੈਕ ਲਾਕੇਟ ਤੋਂ ਇਕ ਦਿਨ ਵੱਡੇ ਹਨ। ਜੈਕ ਦੀ ਮੌਤ 2002 ਵਿਚ ਹੋ ਗਈ ਸੀ। ਕਰੂਗਰ ਨੇ ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕੁਈਨਜ਼ਲੈਂਡ ਰਾਜ ਦੇ ਰੋਮਾ ਸ਼ਹਿਰ ਵਿਚ ਆਪਣੇ ਨਰਸਿੰਗ ਹੋਮ ਵਿਚ ਦਿੱਤੇ ਇਕ ਇੰਟਰਵਿਊ ਵਿਚ ਇਕ ਹਫ਼ਤਾਵਰੀ ਪੋਲਟਰੀ ਪਕਵਾਨ ਨੂੰ ਆਪਣੀ ਲੰਬੀ ਉਮਰ ਦਾ ਰਾਜ਼ ਦੱਸਿਆ। ਕਰੂਗਰ ਦੇ 74 ਸਾਲਾ ਪੁੱਤਰ ਗ੍ਰੇਗ ਨੇ ਆਪਣੇ ਲੰਬੇ ਜੀਵਨ ਲਈ ਆਪਣੇ ਪਿਤਾ ਦੀ ਆਸਾਨ ਆਊਟਬੈਕ ਜੀਵਨਸ਼ੈਲੀ ਨੂੰ ਕ੍ਰੈਡਿਟ ਦਿੱਤਾ ਹੈ। ਕਰੂਗਰ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਮੁਰਗੀਆਂ ਦੇ ਸਿਰ ਹੁੰਦੇ ਹਨ। ਇੱਥੇ ਇਕ ਦਿਮਾਗ ਹੁੰਦਾ ਹੈ। ਚਿਕਨ ਬ੍ਰੇਨ ਕਾਫੀ ਸੁਆਦੀ ਹੁੰਦੇ ਹਨ। ਇਸ ਨੂੰ ਖਾਣ ਨਾਲ ਉਮਰ ਲੰਬੀ ਹੁੰਦੀ ਹੈ। 

ਨਰਸਿੰਗ ਹੋਮ ਮੈਨੇਜਰ ਮੇਲਾਨੀ ਕੈਲਵਰਟ ਨੇ ਕਿਹਾ ਕਿ ਕਰੂਗਰ, ਜੋ ਆਪਣੀ ਆਤਮਕਥਾ ਲਿਖ ਰਹੇ ਹਨ ਸ਼ਾਇਦ ਇੱਥੋਂ ਦੇ ਸਭ ਤੋਂ ਬਜ਼ੁਰਗ ਵਸਨੀਕਾਂ ਵਿਚੋਂ ਇਕ ਹਨ। ਕੈਲਵਰਟ ਨੇ ਕਿਹਾ ਕਿ 111 ਸਾਲਾ ਵਿਅਕਤੀ ਲਈ ਉਹਨਾਂ ਦੀ ਯਾਦਸ਼ਕਤੀ ਅਦਭੁੱਤ ਹੈ। ਦੀ ਆਸਟ੍ਰੇਲੀਅਨ ਬੁੱਕ ਆਫ ਰਿਕਾਰਡਸ ਦੇ ਸੰਸਥਾਪਕ ਜੌਨ ਟੇਲਰ ਨੇ ਕਰੂਗਰ ਦੇ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਆਸਟ੍ਰੇਲੀਆਈ ਵਿਅਕਤੀ ਬਣਨ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਸਭ ਤੋਂ ਪੁਰਾਣੀ ਪ੍ਰਮਾਣਿਤ ਆਸਟ੍ਰੇਲੀਆਈ ਕ੍ਰਿਸਟੀਨਾ ਕੁੱਕ ਸੀ ਜਿਹਨਾਂ ਦੀ 2002 ਵਿਚ 114 ਸਾਲ ਅਤੇ 148 ਦਿਨ ਦੀ ਉਮਰ ਵਿਚ ਮੌਤ ਹੋ ਗਈ ਸੀ।

ਨੋਟ- 111 ਸਾਲਾ ਆਸਟ੍ਰੇਲੀਆਈ ਸ਼ਖਸ ਨੇ ਦਿੱਤੀ 'ਚਿਕਨ ਬ੍ਰੇਨ' ਖਾਣ ਦੀ ਸਲਾਹ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News